ਲੁਧਿਆਣਾ,ਰਾਮਗੜ੍ਹੀਆ ਗਰ੍ਲ੍ਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਡਾਇਰੈਕਟਰੇਟ ਯੁਵਕ ਸੇਵਾਵਾਂ ਪੰਜਾਬ ਦੇ ਤਹਿਤ ਚੱਲ ਰਹੇ 7 ਰੋਜ਼ਾ ਐਨ.ਐੱਸ.ਐੱਸ ਯੂਨਿਟ ਦੁਆਰਾ ਆਯੋਜਿਤ ਕੈੰਪ ਸੰਪੰਨ ਹੋਇਆ,ਜਿਸ ਵਿਚ ਸਹਾਇਕ ਨਿਰਦੇਸ਼ਕ ਐਨ.ਐੱਸ.ਐੱਸ ਦਵਿੰਦਰ ਸਿੰਘ ਲੋਟੇ ਨੇ ਮੁੱਖ ਮਹਿਮਾਨ ਵਲੋਂ ਸਮੂਲੀਅਤ ਕੀਤੀ,ਇਸ ਕੈੰਪ ਵਿਚ ਲੱਗਭਗ 50 ਵਿਦਿਆਰਥੀਆਂ ਨੇ ਭਾਗ ਲਿਆ,ਇਸ ਕੈੰਪ ਵਿਚ ਵਿਸ਼ੇਸ਼ ਤੌਰ ਤੇ ਆਏ ਬੁਧੀਜੀਵੀਆਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸਿਖਿਆਂ ਦੇ ਨਾਲ ਨਾਲ ਹੋਰ ਗਤਿਵਿਧਿਆਂ ਵਾਰੇ ਜਾਣੂ ਕਰਵਾਈਆਂ,ਇਸ ਵਿਸ਼ੇਸ਼ ਮੌਕੇ ਤੇ ਰਾਮਗੜ੍ਹੀਆ ਸਕੂਲ ਮੈਨਜਮੈਂਟ ਦੇ ਪ੍ਰਧਾਨ ਸ.ਰਣਜੋਧ ਸਿੰਘ ਨੇ ਪੀ.ਟੀ.ਟੀ ਦੁਵਾਰਾ ਕੁਦਰਤੀ ਸਾਂਭ ਸੰਭਾਲ ਦੀ ਜਾਣਕਾਰੀ ਦਿਤੀ ਗਈ.ਅੰਤ ਵਿਚ ਸਕੂਲ ਦੇ ਪ੍ਰਿੰਸੀਪਲ ਮਨਦੀਪ ਕੌਰ ਨੇ ਇਸ ਕੈੰਪ ਨੂੰ ਸਫਲ ਬਣਾਉਣ ਲਈ ਪ੍ਰੋਗਰਾਮ ਇੰਚਾਰਜ 'ਸ਼ਮਾ ਪਾਠਕ ਤੇ ਨਵਜੀਤ ਕੌਰ''ਤੇ ਸਮੂਹ ਸਕੂਲ ਦੇ ਸਟਾਫ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ.