ਕਵਿਤਾ --ਔਰਤ ਦਾ ਰੁਤਬਾ

ਕਵਿਤਾ --ਔਰਤ ਦਾ ਰੁਤਬਾ

ਧੀ ,ਪਤਨੀ ,ਮਾਂ ਦੇ ਰੂਪ ਵਿੱਚ

ਸਾਰੇ ਜੋ ਫਰਜ਼ ਨਿਭਾਵੇ,

ਆ ਜਾਵੇ ਜਦ ਕੋਈ ਮੁਸੀਬਤ

ਢਾਲ ਬਣਕੇ ਔਰਤ ਖੜ੍ਹ ਜਾਵੇ l

ਰੁਤਬਾ ਔਰਤ ਦਾ ਸਭ ਤੋਂ ਉੱਚਾ

ਇਸ ਰੁਤਬੇ ਦਾ ਨਾ ਘਾਣ ਕਰੋ l

ਜੱਗ ਦੀ ਜਨਨੀ ਔਰਤ ਕਹਾਵੇ

ਔਰਤ ਦਾ ਸਨਮਾਨ ਕਰੋ l



ਗੁਰੂਆਂ ਪੀਰਾਂ ਨੇ ਉੱਚਾ ਰੁਤਬਾ ਦੇ ਕੇ ,

ਔਰਤ ਦਾ ਸੀ ਜੋ ਮਾਣ ਵਧਾਇਆ l

ਦਾਜ ਦੇ ਲੋਭੀਆ ,ਹਵਸ ਦੇ ਅੰਨਿਆ,

ਉਸ ਮਾਣ ਨੂੰ ਖੂੰਜੇ ਲਾਇਆ l

ਧੀਆਂ ਭੈਣਾਂ ਦੀਆਂ ਇੱਜਤਾਂ ਨਾਲ ਜੋ ਖਿਲਵਾੜ ਕਰਨ,

ਦਾਜ ਦੀ ਖਾ਼ਤਰ ਧੀਆਂ ਨੂੰ ਮਾਰਨ ,

ਧੀਆਂ ਤੇ ਘੋਰ ਅੱਤਿਆਚਾਰ ਕਰਨ l

ਐਸੇ ਲੋਕਾਂ ਨੂੰ ਏ ਫਰਿਆਦ l

ਉੱਚੇ ਸੁੱਚੇ ਰਿਸ਼ਤਿਆਂ ਨੂੰ ਤੁਸੀ,

ਐਵੇਂ ਨਾ ਦਾਗਦਾਰ ਕਰੋ l

ਔਰਤ ਜਗ ਦੀ ਜਨਨੀ ਕਹਾਵੇ,

ਔਰਤ ਦਾ ਸਨਮਾਨ ਕਰੋ l



ਕੁੱਖ ਚ ਧੀਆਂ ਮਾਰਨ ਵਾਲਿਓ ,

ਨਾ ਧੀਆਂ ਦਾ ਦੁਰਕਾਰ ਕਰੋ l

ਹਰ ਖੇਤਰ ਚ ਮੱਲਾ ਇਹ ਮਾਰਨ ,

ਚੰਦ ਤਕ ਨਾਂ ਇਹਨਾਂ ਚਮਕਾਇਆ ,ਹਰ ਕਿਸੇ ਨੂੰ ਸੋਚੀ ਪਾਇਆ l

ਅਣਜੰਮੀ ਨੂੰ ਮਾਰ ਮੁਕਾ ਕੇ,

ਐਸਾ ਨਾ ਅਪਮਾਨ ਕਰੋ l

ਔਰਤ ਜਗ ਦੀ ਜਨਨੀ ਕਹਾਵੇ ,

ਔਰਤ ਦਾ ਸਨਮਾਨ ਕਰੋ l

ਔਰਤ ਦਾ ਸਨਮਾਨ ਕਰੋ l


ਕਲਮਕਾਰ - ਰਾਜਿੰਦਰ ਕੌਰ (ਜਲੰਧਰ )