ਪੰਜਾਬ ਵਿੱਚ ਭਾਰਤੀ ਹਵਾਈ ਸੈਨਾ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ, ਪਾਇਲਟ ਸੁਰੱਖਿਅਤ, ਜਾਂਚ ਦੇ ਆਦੇਸ਼ l

ਪੰਜਾਬ ਦੇ ਜਲੰਧਰ ਨਜ਼ਦੀਕ ਏਅਰ ਫੋਰਸ ਬੇਸ ਤੋਂ ਸਿਖਲਾਈ ਮਿਸ਼ਨ ਦੌਰਾਨ ਉਡਾਣ ਭਰਨ ਵਾਲਾ ਇੱਕ ਮਿਗ -29 ਜਹਾਜ਼ ਹਾਦਸਾਗ੍ਰਸਤ ਹੋ ਗਿਆ । ਹਵਾਈ ਸੈਨਾ ਨੇ ਕਿਹਾ ਹੈ ਕਿ ਜਹਾਜ਼ ਵਿਚ ਅਚਾਨਕ ਤਕਨੀਕੀ ਨੁਕਸ ਪੈ ਗਿਆ ਅਤੇ ਪਾਇਲਟ ਜਹਾਜ਼ ਨੂੰ ਕਾਬੂ ਕਰਨ ਵਿਚ ਅਸਮਰਥ ਸੀ, ਜਿਸ ਤੋਂ ਬਾਅਦ ਉਹ ਸੁਰੱਖਿਅਤ ਬਾਹਰ ਨਿਕਲਣ ਵਿਚ ਸਫਲ ਹੋ ਗਿਆ । ਪਾਇਲਟ ਨੂੰ ਇਕ ਹੈਲੀਕਾਪਟਰ ਰਾਹੀਂ ਬਚਾਇਆ ਗਿਆ । ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਕੋਰਟ ਆਫ਼ ਇੰਕੁਆਇਰੀ ਦਾ ਆਦੇਸ਼ ਦਿੱਤਾ ਗਿਆ ਹੈ । ਤਸਵੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਜਲੰਧਰ ਦੇ ਨਿਕਟ ਸਥਿਤ ਮੈਦਾਨ ਵਿਚ ਅੱਗ ਲੱਗੀ ਹੈ ਜਿਸ ਵਿਚ ਜਹਾਜ਼ ਕਰੈਸ਼ ਹੋ ਗਿਆ ਸੀ l ਮਿਗ -29 ਇੱਕ ਸੋਵੀਅਤ ਯੁੱਗ ਦਾ ਤੇਜ਼ ਇੰਟਰਸੈਪਟਰ ਲੜਾਕੂ ਜਹਾਜ਼ ਹੈ ਜਿਸਨੇ 1999 ਵਿੱਚ ਕਾਰਗਿਲ ਯੁੱਧ ਦੌਰਾਨ ਕਾਰਵਾਈ ਕੀਤੀ ਸੀ ।