-
ਸਾਡਾ ਸੱਭਿਆਚਾਰ
-
Thu Jul,2020
ਜਲੰਧਰ (ਅਮਰੀਸ਼ ਆਨੰਦ) ਕਹਿੰਦੇ ਹਨ ਕਿ ਹਰ ਇਨਸਾਨ ਵਿਚ ਕੋਈ ਨਾ ਕੋਈ ਕਲਾ ਛੁਪੀ ਹੁੰਦੀ ਹੈ ਲੋੜ ਹੁੰਦੀ ਹੈ ਇਸ ਕਲਾ ਨੂੰ ਪਹਿਚਾਨਣ ਤੇ ਹੀਰੇ ਨੂੰ ਤਰਾਸ਼ਣ ਵਾਲੇ ਜੌਹਰੀ ਦੀ ਨਜ਼ਰ ਇਨਸਾਨ ਤੇ ਪੈ ਜਾਏ ਜਿਸ ਨਾਲ ਇਹ ਸੁਮੇਲ ਹੋ ਜਾਂਦਾ ਹੈ. ਉਹ ਆਪਣੀ ਲੱਗਣ ਨਾਲ ਇਸ ਕਲਾ ਦੇ ਸਿਰ ਤੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਲੱਗ ਜਾਂਦਾ ਹੈ ਅਜਿਹੀ ਮਿਹਨਤੀ ਤੇ ਖੂਬਸੂਰਤ ਗਾਇਕਾਂ ਤੇ ਅਦਾਕਾਰ ਹੈ ਸੁਖਵਿੰਦਰ ਗਰੇਵਾਲ, ਪਿਤਾ ਕੁਲਦੀਪ ਸਿੰਘ ਤੇ ਮਾਤਾ ਸਰਦਾਰਨੀ ਦਰਸ਼ਨ ਕੌਰ ਦੀ ਲਾਡਲੀ ਸੁਖਵਿੰਦਰ ਗਰੇਵਾਲ ਦਾ ਜਨਮ ਢਾਹਾਂ ਕਲੇਰਾਂ (ਬੰਗਾ) ਜਿੱਲ੍ਹਾ ਨਵਾਂਸ਼ਹਿਰ ਵਿਚ ਹੋਇਆ ਅਤੇ ਬੀ ਏ ਦੀ ਪੜ੍ਹਾਈ ਉਸਨੇ ਗੁਹਾਟੀ (ਆਸਾਮ ) ਤੋਂ ਪ੍ਰਾਪਤ ਕੀਤੀ ਘਰ ਵਿਚ ਕਲਾਂ ਦੇ ਖੇਤਰ ਵਿਚ ਕੋਈ ਮੈਂਬਰ ਨਾ ਹੋਣ ਕਰਕੇ ਸੁਖਵਿੰਦਰ ਨੂੰ ਐਕਟਿੰਗ ਤੇ ਗਾਇਕੀ ਲਈ ਪਰਿਵਾਰ ਵਲੋਂ ਵਿਰੋਧਤਾ ਤਾ ਸਹਿਣੀ ਪਈ ਪਰ ਰਿਆਜ਼ ਸਦਕਾ ਘਰਦਿਆਂ ਨੂੰ ਵੀ ਉਸ ਦੀ ਇੱਛਾ ਪਿੱਛੇ ਝੁੱਕਣਾ ਪਿਆ, ਸੁਖਵਿੰਦਰ ਨੇ ਆਪਣੇ ਸਫਰ ਦੀ ਸ਼ੁਰੂਆਤ ਦੂਰਦਰਸ਼ਨ ਦੇ ਟੀ ਵੀ ਸੀਰੀਅਲ ਸਫ਼ਰ ਤੋਂ ਕੀਤੀ, ਸੁਖਵਿੰਦਰ ਗਰੇਵਾਲ ਨੇ ਦੂਰਦਰਸ਼ਨ ਤੋਂ ਪ੍ਰਸਾਰਿਤ ਹੋਣ ਵਾਲੇ ਪੰਜਾਬੀ ਲੜੀਵਾਰ 'ਪਰਛਾਵੇਂ' ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਇਸ ਤੋਂ ਇਲਾਵਾ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੇ ਬਲਜੀਤ ਵਲੋਂ ਪੇਸ਼ 'ਸੰਦਲੀ ਪੈੜਾਂ' ਵਿੱਚ ਵੀ ਆਪਣੀ ਅਦਾਕਾਰੀ ਦਾ ਜੌਹਰ ਦਿਖਾ ਚੁਕੀ ਹੈ ਪੰਜਾਬੀ ਮੇਲਿਆਂ ਦੇ ਬਾਬਾ ਬੋਹੜ ਸਵਰਗਵਾਸੀ ਜਗਦੇਵ ਸਿੰਘ ਜੱਸੋਵਾਲ ਜੀ ਦੀ ਹਲਾਸ਼ੇਰੀ ਸਦਕਾ ਸੁਖਵਿੰਦਰ ਨੇ ਬਹੁਤ ਨਾਮਣਾ ਖੱਟਿਆ ਓਹਨਾ ਅੱਜਕਲ ਦੇ ਨਵੇਂ ਗਾਇਕਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਅਮੀਰ ਵਿਰਸੇ ਨੂੰ ਨਾ ਭੁਲਾਂ ਤੇ ਜਿਨ੍ਹਾਂ ਵੀ ਗਾਉਣ ਸਾਫ ਸੁਥਰਾ ਗਾਉਣ , ਓਹਨਾ ਅਜੋਕੇ ਗਾਇਕਾਂ ਗੀਤਕਾਰਾਂ ਨੂੰ ਅਪੀਲ ਕੀਤੀ ਚੰਗਾ ਲਿਖੋ ਚੰਗਾ ਗਾਓ ਅਤੇ ਸਰੋਤਿਆਂ ਦੇ ਸਾਹਮਣੇ ਚੰਗੀ ਪੇਸ਼ਕਾਰੀ ਕਰੋ ਅਤੇ ਆਪਣੇ ਪੰਜਾਬੀ ਵਿਰਸੇ ਨੂੰ ਪਿਆਰ ਕਰੋ.