ਸ਼੍ਰੀ ਬਾਵਾ ਲਾਲ ਦਿਆਲ ਜੀ ਦੀ ਜਯੰਤੀ ਦੇ ਸਬੰਧ ਵਿਚ ਸ਼ਹਿਰ ਵਿਚ ਕੱਢੀ ਗਈ ਸ਼ੋਭਾ ਯਾਤਰਾ l

ਸਤਿਗੁਰੂ ਸ਼੍ਰੀ ਬਾਵਾ ਲਾਲ ਦਿਆਲ ਜੀ ਦੇ 665ਵੇਂ ਜਯੰਤੀ ਮਹਾਉਤਸਵ ਦੇ ਸਬੰਧੀ ਵਿਚ ਗੱਦੀ ਸ਼੍ਰੀ ਬਾਵਾ ਲਾਲ ਦਿਆਲ ਜੀ ਕਰਮੋਂ ਡਿਓਢੀ ਚੌਂਕ ਵਿਚ ਪੀਠਾਧੀਸ਼ਕਰ ਸ਼੍ਰੀ ਸ਼੍ਰੀ 108 ਮਹੰਤ ਸ਼੍ਰੀ ਅਨੰਤ ਦਾਸ ਮਹਾਰਾਜ ਜੀ ਦੀ ਅਗੁਵਾਈ ਵਿਚ ਵਿਸ਼ਾਲ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਹਿਸਿਆਂ ਵਿਚੋਂ ਕੱਢੀ ਗਈ । ਕਰਮੋਂ ਡਿਓਢੀ ਚੌਂਕ ਸਥਿਤ ਮੰਦਰ ਵਿਖੇ ਪੂਜਾ ਕਰਨ ਉਪਰੰਤ ਸ਼ੋਭਾ ਯਾਤਰਾ ਕੱਢੀ ਗਈ l ਸ਼ੋਭਾ ਯਾਤਰਾ ਗੱਦੀ ਸ਼੍ਰੀ ਬਾਵਾ ਲਾਲ ਦਿਆਲ ਕਰਮੋਂ ਡਿਓਢੀ ਚੌਂਕ ਤੋਂ ਸ਼ੁਰੂ ਹੋ ਕੇ ਕੱਟੜਾ ਜੈਮਲ ਸਿੰਘ, ਚੌਂਕ ਫਰੀਦ, ਸਿਕੰਦਰੀ ਗੇਟ, ਹਾਲ ਗੇਟ, ਰਾਮ ਬਾਗ, ਗੋਲਹਾਟੀ ਚੌਂਕ, ਕੱਟੜਾ ਬਗੀਆਂ, ਭਰਾਵਾਂ ਦਾ ਢਾਬਾ ਤੋਂ ਕੱਟੜਾ ਜੈਮਲ ਸਿੰਘ ਹੁੰਦੀ ਹੋਈ ਬਾਵਾ ਲਾਲ ਦਿਆਲ ਮੰਦਰ ਵਿਚ ਸਮਾਪਤ ਕੀਤੀ ਗਈ । ਸ਼ੋਭਾ ਯਾਤਰਾ ਦੌਰਾਨ ਵੱਡੀ ਗਿਣਤੀ ਵਿਚ ਸਕੂਲਾਂ ਦੇ ਬੱਚੇ ਸ਼ਾਮਿਲ ਹੋਏ ਅਤੇ ਸ਼੍ਰੀ ਬਾਵਾ ਲਾਲ ਜੀ ਦੀ ਜੀਵਨੀ ਨਾਲ ਅਧਾਰਿਤ ਸੁੰਦਰ ਝਾਕੀਆਂ ਸਜਾਈਆਂ ਗਈਆਂ । ਵੱਖ-ਵੱਖ ਸਥਾਨਾਂ ਤੇ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੰਗਤ ਨੇ ਗੱਦੀ ਸ਼੍ਰੀ ਬਾਵਾ ਲਾਲ ਦਿਆਲ ਜੀ ਮੰਦਰ ਦੇ ਮਹੰਤ ਸ਼੍ਰੀ ਅਨੰਤ ਦਾਸ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ l