ਕਿਸਾਨ ਦੀ ਧੀ ਤੇ ਕਿਸਾਨ ਦੀ ਪਤਨੀ ਹੋਣ ਦਾ ਮੈਨੂੰ ਮੇਰੇ ਜ਼ਿੰਦਗੀ ਜਿਉਣ ਜ਼ਿੰਨਾ ਹੀ ਜ਼ਨੂੰਨ ਤੇ ਮਾਣ ਹੈ”- ਪ੍ਰਿੰਸੀਪਲ ਰਾਜਵਿੰਦਰ ਕੌਰ ਢਿੱਲੋਂ

ਜਿਹਨਾਂ ਸੰਘਰਸ਼ਾਂ ਵਿੱਚ ਮਾਵਾਂ-ਧੀਆਂ ਦੀਆਂ ਤਿੰਨ- ਤਿੰਨ ਪੀੜ੍ਹੀਆਂ ਸ਼ਾਮਿਲ ਹੋਣ, ਉਹਨਾਂ ਸੰਘਰਸ਼ਾਂ ਦੀ ਜਿੱਤ ਯਕੀਨੀ ਹੁੰਦੀ ਹੈ...!! ਏਹਨਾਂ ਨਾਹਰਿਆਂ ਦੀਆਂ ਤਖ਼ਤੀਆਂ ਦੀ ਤਿਆਰੀ ਅਸੀਂ ਸਾਰੇ ਪਰਿਵਾਰ ਨੇ ਮਿਲ ਕੇ ਕੀਤੀ ਤੇ ਫੇਰ ਮੇਰੀ ਮਾਂ ਆਵਦੀ ਧੀ ਨੂੰ ਕਿਸਾਨੀ ਯੋਧਿਆਂ ਵੱਲੋਂ ਐਲਾਨੇ ਪ੍ਰੋਗਰਾਮ “ਚੱਕਾ ਜਾਮ” ਲਈ ਤਿਆਰ ਕਰਦੀ ਹੋਈ ਤੇ ਮੇਰੀ ਧੀ ਏਹਨਾਂ ਪਲਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਆਵਦੇ ਕੈਮਰੇ ਚ ਸਦੀਵੀ ਤੌਰ ਤੇ ਸਾਂਭਦੀ ਹੋਈ...!! ਆਵਦੀ ਕੌਮ ਦੀ ਚੜ੍ਹਦੀ ਕਲਾ, ਕਿਸਾਨੀ ਵਿਰਾਸਤ ਤੇ ਹੋਂਦ ਨੂੰ ਬਚਾਉਣ ਲਈ ਲੇਖੇ ਲੱਗਦੇ ਏਹਨਾਂ ਮਨੁੱਖੀ ਸਾਹਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਦੀ ਕਹਾਣੀ, ਏਹਨਾਂ ਬਸੰਤੀ ਰੰਗੀਆਂ ਤਸਵੀਰਾਂ ਦੀ ਜ਼ਬਾਨੀ....”ਸਾਡੀ ਕਿਸਾਨੀ ਵਿਰਾਸਤ-ਜ਼ਿੰਦਾਬਾਦ”