ਦੰਮਦਮੀ ਟਕਸਾਲ ਦੇ ਗੁਰਮਤਿ ਹਮਾਇਤੀਆਂ ਵੱਲੋਂ ਧੂੰਮੇ ਦੇ ਵਿਰੋਧ ‘ਚ ਆਵਾਜ਼ ਬੁਲੰਦ
- ਪੰਜਾਬ
- 16 Feb,2025

ਦੰਮਦਮੀ ਟਕਸਾਲ ਦੇ ਜਾਗਰੂਕ ਅਤੇ ਗੁਰਮਤਿ ਹਮਾਇਤੀ ਸਿੰਘਾਂ ਵੱਲੋਂ ਟਕਸਾਲ ਮੁਖੀ ਹਰਨਾਮ ਸਿੰਘ ਧੂੰਮੇ ਵਲੋਂ ਗੁਰਮਤਿ ਦੇ ਉਲਟ ਗੰਗਾ ਇਸ਼ਨਾਨ ਦੇ ਵਿਰੋਧ ਵਿੱਚ ਅਵਾਜ਼ ਬੁਲੰਦ ਕੀਤੀ ਗਈ ਹੈ। ਟਕਸਾਲੀ ਸਿੰਘਾਂ ਨੇ ਖੁੱਲ੍ਹਾ ਮੁਕਾਬਲਾ ਕਰਦਿਆਂ ਕਿਹਾ ਕਿ ਅਜਿਹੇ ਗੁਰਮਤਿ ਵਿਰੋਧੀ ਵਿਅਕਤੀ ਨੂੰ ਦੰਮਦਮੀ ਟਕਸਾਲ ਵਿਚੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ।
ਗੁਰਜੀਤ ਸਿੰਘ ਅਜ਼ਾਦ ਵਲੋਂ ਇਹ ਮੰਗ ਰੱਖੀ ਗਈ ਹੈ ਕਿ ਟਕਸਾਲ ਦੇ ਜਾਗਦੀ ਜ਼ਮੀਰ ਵਾਲੇ ਸਿੰਘ, ਗੁਰਮਤਿ ਦੇ ਪ੍ਰਚਾਰ ਅਤੇ “ਇੱਕ ਪੰਥ, ਇੱਕ ਗ੍ਰੰਥ” ਦੀ ਅਗਵਾਈ ਹੇਠ “ਪੰਥ ਪਰਮਾਣਤ ਰਹਿਤ ਮਰਯਾਦਾ” ਦੀ ਪਾਲਣਾ ਕਰਨ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਅਹਿਮ ਕਦਮ ਪੰਜਾਬ ਵਿੱਚ ਚੱਲ ਰਹੀਆਂ ਧਰਮ ਪਰਿਵਰਤਨ ਦੀਆਂ ਗਤੀਵਿਧੀਆਂ ਨੂੰ ਰੋਕਣ ਵਿੱਚ ਮਦਦਗਾਰ ਹੋਵੇਗਾ।
ਇਸ ਬੇਅਨਬਾਜ਼ੀ ਤੋਂ ਬਾਅਦ ਟਕਸਾਲ ਦੇ ਅੰਦਰ ਵੀ ਵਿਵਾਦ ਗਹਿਰੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਅਜਿਹੇ ਹਾਲਾਤਾਂ ਵਿੱਚ, ਦੇਖਣਾ ਹੋਵੇਗਾ ਕਿ ਕੀ ਟਕਸਾਲ ਅੰਦਰ ਕੋਈ ਵੱਡਾ ਫੈਸਲਾ ਲਿਆ ਜਾਂਦਾ ਹੈ ਜਾਂ ਨਹੀਂ।
Posted By:

Leave a Reply