ਧੂਰੀ,4 ਜੁਲਾਈ (ਮਹੇਸ਼ ਜਿੰਦਲ) ਲੋਕ ਇਨਸਾਫ਼ ਪਾਰਟੀ ਦੇ ਯੂਥ ਆਗੂਜਸਵਿੰਦਰ ਸਿੰਘ ਰਿਖੀ ਨੇ ਪੰਜਾਬ ਦੇ ਪਾਣੀਆਂ ਤੇ ਅੱਜ ਪੱਤਰਕਾਰਾਂ ਨਾਲਗੱਲ ਕਰਦਿਆਂ ਕਿਹਾ ਕਿ ਪਾਣੀ ਪੰਜਾਬ ਦਾ ਇੱਕ ਕੁਦਰਤੀ ਖ਼ਜ਼ਾਨਾ ਹੈ। ਜਿਸਨੂੰ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਇੱਕ ਸਾਜ਼ਿਸ਼ ਦੇ ਤਹਿਤ ਲਗਾਤਾਰ ਖ਼ਤਮ ਤੇਜ਼ਹਿਰੀਲਾ ਕਰਨ ਤੇ ਲੱਗੀਆਂ ਹੋਈਆਂ ਹਨ। ਪੰਜਾਬ ਦਾ ਕੁਦਰਤੀ ਖ਼ਜ਼ਾਨਾਰਾਜਸਥਾਨ, ਹਰਿਆਣਾ ਤੇ ਦਿੱਲੀ ਨੂੰ ਮੁਫ਼ਤ ਵਿਚ ਹੀ ਲੁਟਾਇਆ ਜਾ ਰਿਹਾਹੈ। ਜੋ ਕਿ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਤੇ ਧੱਕਾ ਹੈ। ਭਾਰਤਦੀਆਂ ਬਹੁਤ ਸਟੇਟ ਹਨ ਜਿਨ੍ਹਾਂ ਕੋਲ ਬਹੁਤ ਕੁਦਰਤੀ ਸੋਮੇ ਹਨ। ਜਿਵੇਂ ਕਿਰਾਜਸਥਾਨ ਕੋਲ ਕੀਮਤੀ ਮਾਰਬਲ , ਝਾਰਖੰਡ ਕੋਲ ਕੋਇਲਾ ਤੇ ਹੋਰ ਬਹੁਤ ਸਟੇਟਹਨ ਜਿਨ੍ਹਾਂ ਕੋਲ ਕੁਦਰਤੀ ਸੋਮੇ ਹਨ। ਜੋ ਕਿ ਕਿਸੇ ਵੀ ਹੋਰ ਸਟੇਟ ਨੂੰ ਮੁਫ਼ਤ ਚ’ਨਹੀਂ ਦਿੰਦੇ। ਫਿਰ ਸਾਡੇ ਪੰਜਾਬ ਦਾ ਕੁਦਰਤੀ ਖ਼ਜ਼ਾਨਾ ਪਾਣੀ ਕਿਉਂਦਿੱਲੀ,ਹਰਿਆਣਾ,ਰਾਜਸਥਾਨ ਨੂੰ ਮੁਫ਼ਤ ਦਿੱਤਾ ਜਾ ਰਿਹਾ ਜਾ ਤਾਂ ਪੰਜਾਬ ਨੂੰ ਵੀਰਾਜਸਥਾਨ ਮਾਰਬਲ ਮੁਫ਼ਤ ਦੇਵੇ ਨਹੀਂ ਸਾਡੇ ਪਾਣੀਆਂ ਦਾ ਮੁੱਲ ਦੇਵੇ। ਜੋ ਕਿਹੁਣ ਤੱਕ ਇਕੱਲੇ ਰਾਜਸਥਾਨ ਵੱਲ ਹੀ 16 ਲੱਖ ਕਰੋੜ ਹੈ।ਰਾਇਪੈਰੀਅਨ ਦੇ ਸਿਧਾਂਤ ਅਨੁਸਾਰ ਇਹ ਪਾਣੀ ਦਾ ਮੁੱਲ ਲੈਣਾ ਪੰਜਾਬ ਦਾਹੱਕ ਬਣਦਾ ਹੈ। ਜਿਸ ਲਈ ਪੰਜਾਬ ਦੇ ਸਾਰੇ ਲੋਕਾਂ ਨੂੰ ਇੱਕ ਜੁੱਟ ਹੋ ਕੇਲੜਾਈ ਲੜਨੀ ਪੈਣੀ ਹੈ। ਜਿਵੇਂ ਕਿ ਕਿਸੇ ਵੀ ਸਟੇਟ ਦੇ ਕੁਦਰਤੀ ਸੋਮੇ ਤੇਉਹ ਸਟੇਟ ਦਾ ਹੱਕ ਹੁੰਦਾ ਹੈ ਓਹਵੇ ਹੀ ਪੰਜਾਬ ਦੇ ਕੁਦਰਤੀ ਖ਼ਜ਼ਾਨੇ ਤੇ ਵੀਸਿਰਫ਼ ਪੰਜਾਬ ਦਾ ਹੀ ਹੱਕ ਹੈ, ਪਰ ਜੋ ਪੰਜਾਬ ਤੇ ਕੇਂਦਰ ਸਰਕਾਰ ਰਲ ਕਿ ਪੰਜਾਬਦਾ ਇਹ ਖ਼ਜ਼ਾਨਾ ਹੋਰਾਂ ਸਟੇਟਾਂ ਨੂੰ ਦੋਨੋਂ ਹੱਥੀ ਸਿਰਫ਼ ਵੋਟਾਂ ਦੀ ਰਾਜਨੀਤੀਲਈ ਮੁਫ਼ਤ ਚ ਲੁਟਾ ਰਹੀਆਂ ਹਨ। ਪੰਜਾਬ ਚ’ ਕਿੰਨੀਆਂ ਹੀ ਜਥੇਬੰਦੀਆਂਆਪਣੇ ਹੱਕਾਂ ਲਈ ਲੜ ਰਹੀਆਂ ਹਨ ਪਰ ਜੋ ਆਪਣਾ ਅਸਲੀ ਹੱਕ ਪਾਣੀ ਦੀਰਾਇਲਟੀ ਉਹ ਦੀ ਕੋਈ ਮੰਗ ਨੀ ਕਰਦਾ। ਪਾਣੀਆਂ ਦੀ ਲੜਾਈ ਸਿਰਫ਼ਸਿਮਰਜੀਤ ਸਿੰਘ ਬੈਂਸ ਤੋਂ ਬਿਨਾਂ ਕੋਈ ਨੀ ਲੜ ਰਿਹਾ। ਅੱਜ ਸਾਨੂੰ ਸਭ ਨੂੰਇਕੱਠੇ ਹੋ ਕੇ ਇਹ ਲੜਾਈ ਲੜਨੀ ਚਾਹੀਦੀ ਹੈ ਤੇ ਬੈਂਸ ਦਾ ਸਾਥ ਦੇਣਾਚਾਹੀਦਾ ਹੈ। ਇਸ ਸਮੇਂ ਰਿਖੀ ਦੇ ਨਾਲ ਪਾਰਟੀ ਦੇ ਅਹੁਦੇਦਾਰ ਸੁਰਜੀਤਸਿੰਘ ਕੱਕੜਵਾਲ,ਸਤਵੀਰ ਸਿੰਘ ਧੰਦੀਵਾਲ,ਮਨਪ੍ਰੀਤ ਸੋਪਾਲ,ਅਮਨ ਕਲੇਰ,ਸੰਜੀਵ ਬਾਂਸਲ,ਪ੍ਰਵੇਸ਼ ਪੁਰੀ,ਮਨਪ੍ਰੀਤ ਹਰਚੰਦਪੁਰ, ਜਗਜੀਵਨ ਸਿੰਘ ਸਾਰੋ,ਪੂਰਨਕੱਕੜਵਾਲ ਆਦਿ ਹਾਜ਼ਰ ਸਨ ।