ਰਾਮਾਂ ਮੰਡੀ,22 ਅਗਸਤ(ਬੁੱਟਰ) ਤਲਵੰਡੀ ਸਾਬੋ ਦੇ ਅਗਾਂਹਵਧੂ ਨੌਜਵਾਨ ਕਿਸਾਨ ਹਰਪਾਲ ਸਿੰਘ ਸਿੱਧੂ ਅਕਾਸ਼ਵਾਣੀ ਐੱਫ.ਐੱਮ.ਬਠਿੰਡਾ(101.1mhz) ਰੇਡੀਓ ਦੇ ਪ੍ਰੋਗਰਾਮ ਕਿਸਾਨਵਾਣੀ 'ਚ ਅੱਜ ਸ਼ਾਮੀ ਪੰਜ ਵਜੇ ਆਪਣੇ ਮੱਛੀ ਪਾਲਣ ਦੇ ਕਿੱਤੇ ਬਾਰੇ ਜਾਣਕਾਰੀ ਸਾਂਝੀ ਕਰਨਗੇ।ਕੇਂਦਰ ਨਿਰਦੇਸ਼ਕ ਸ਼੍ਰੀ ਰਾਜੀਵ ਕੁਮਾਰ ਅਰੋੜਾ ਦੀ ਦਿਸ਼ਾ-ਨਿਰਦੇਸ਼ਨਾਂ 'ਚ ਪੂਰਵ ਰਿਕਾਰਡਡ ਇਸ ਮੁਲਾਕਤ ਵਿੱਚ ਸ਼੍ਰੀ ਸਿੱਧੂ ਮੱਛੀ ਪਾਲਣ ਲਈ ਮੱਛੀਆਂ ਦੇ ਪੁੰਗ ਦੀ ਖ਼ਰੀਦ,ਖਾਧ-ਖੁਰਾਕ ਦੀ ਵਰਤੋਂ,ਬਿਮਾਰੀਆਂ ਦੀ ਪਛਾਣ ਤੇ ਰੋਕਥਾਮ,ਪਾਣੀ ਭੰਡਾਰਨ,ਮੰਡੀਕਰਨ ਦੀ ਵਿਵਸਥਾ ਆਦਿ ਬਾਰੇ ਕੀਮਤੀ ਜਾਣਕਾਰੀ ਸਾਂਝੀ ਕਰਨਗੇ।ਪ੍ਰੋਗਰਾਮ ਦਾ ਸੰਚਾਲਨ ਅਕਾਸ਼ਵਾਣੀ ਐੱਫ. ਐੱਮ. ਬਠਿੰਡਾ ਦੇ ਕੈਜ਼ੂਅਲ ਅਨਾਉਂਸਰ ਤਰਸੇਮ ਸਿੰਘ ਬੁੱਟਰ ਕਰਨਗੇ।ਮੁਲਕਾਤ ਰਿਕਾਰਡ ਕਰਾਉਣ ਵਿੱਚ ਖੁਰਾਕ ਤੇ ਸਪਲਾਈ ਇੰਸਪੈਕਟਰ ਪਵਨ ਕੁਮਾਰ ਅਤੇ ਜਸਪਾਲ ਸਿੰਘ ਸਿੱਧੂ ਬੰਗੀ ਕਲਾਂ ਦਾ ਵਿਸ਼ੇਸ਼ ਯੋਗਦਾਨ ਰਿਹਾ