ਬੁਲੰਦ ਆਵਾਜ਼ ਦੀ ਮਲਿਕਾ "ਦੀਪੀ ਦਿਲਪ੍ਰੀਤ"

Date: 09 September 2020
Amrish Kumar Anand, Doraha
9,September

(ਅਮਰੀਸ਼ ਆਨੰਦ )

ਅਗਰ ਕਲਾਕਾਰ ਨੂੰ ਕਲਾ ਵਿਰਾਸਤ ਵਿਚ ਹੀ ਮਿਲ ਜਾਵੇ ਤਾ ਉਸਦੀ ਮੰਜਿਲ ਹੋਰ ਵੀ ਆਸਾਨ ਹੋ ਜਾਂਦੀ ਹੈ ਅਜਿਹਾ ਹੀ ਇਕ ਨਾਮ ਹੈ "ਦੀਪੀ ਦਿਲਪ੍ਰੀਤ" ਘਰ ਵਿਚ ਹੀ ਸੰਗੀਤਕ ਮਾਹੌਲ ਹੋਣ ਕਰਕੇ ਦੀਪੀ ਵੀ ਛੋਟੀ ਉਮਰੇ ਹੀ ਆਪਣੇ ਪਿਤਾ ਜੀ "ਸ਼੍ਰੀ ਕ੍ਰਿਸ਼ਨ ਜੀ" ਨਾਲ ਜਾਗਰਣ ਵਿਚ ਜਾਣ ਲੱਗੀ ਅਤੇ ਹੋਲੀ ਹੋਲੀ ਉਸਨੂੰ ਵੀ ਗਾਇਕੀ ਦਾ ਸ਼ੋਂਕ ਪੈ ਗਿਆ ਮੋਹਾਲੀ ਸਰਕਾਰੀ ਕਾਲਜ ਵਿਚ ਪੜ੍ਹਦਿਆਂ ਦੀਪੀ ਦਿਲਪ੍ਰੀਤ ਨੂੰ 'ਮੈਡਮ ਰਾਜਿੰਦਰ ਕੌਰ ਜੀ' ਸੁਨੀਲ ਕੁਮਾਰ ਜੀ ਤੇ ਦਰਸ਼ਨ ਕੁਮਾਰ ਜੀ ਵਰਗੇ ਉਸਤਾਦਾਂ ਤੋਂ ਅਸ਼ੀਰਵਾਦ ਮਿਲਿਆ,ਕਾਲਜ ਵਿਚ ਗਿੱਧੇ ਟੀਮ ਦੀ ਮੋਹਰੀ ਰਹੀ ਦੀਪੀ ਦਿਲਪ੍ਰੀਤ ਨੂੰ ਗਿੱਧਿਆਂ ਦੀ ਰਾਣੀ ਦਾ ਖਿਤਾਬ ਵੀ ਹਾਸਿਲ ਹੋਇਆ ਨਾਲ ਨਾਲ ਖੇਡਾਂ ਵਿਚ ਵੀ ਬੈਸਟ ਅਥਲੀਟ ਰਹੀ ਦੀਪੀ ਨੂੰ ਕਾਲਜ ਛੱਡਣ ਤੋਂ ਬਾਅਦ ਸਿਤਾਰ ਦਾ ਸ਼ੋਂਕ ਪੈ ਗਿਆ ਤੇ ਐਮ ਏ ਦੀ ਪੜ੍ਹਾਈ ਉਸਨੇ ਸਿਤਾਰ ਵਿਚ ਕੀਤੀ. ਇਸ ਹੀ ਖੇਤਰ ਵਿਚ ਅੱਗੇ ਚਲਦਿਆਂ ਦੀਪੀ ਦੀ ਮੁਲਾਕਾਤ ਅੰਤਰਰਾਸ਼ਟਰੀ ਢੋਲੀ "ਮਾਲੀ ਰਾਮ" ਤੇ ਸੰਗੀਤਕਾਰ "ਪਰਮਜੀਤ ਪੰਮੀ" ਨਾਲ ਹੋਈ ਤੇ ਉਹਨਾਂ ਨਾਲ ਹੀ ਸੰਗਤ ਕਰਦਿਆਂ ਸੰਗੀਤ ਸਫ਼ਰ ਸ਼ੁਰੂ ਹੋ ਗਿਆ, ਹਿਮਾਚਲ ਦੇ ਹੁਸੀਨ ਸ਼ਹਿਰ 'ਸੋਲਨ' ਦੀ ਜੰਮਪਲ ਦੀਪੀ ਦਿਲਪ੍ਰੀਤ ਆਪਣੀ ਬੁਲੰਦ ਆਵਾਜ਼ ਨਾਲ ਸਰੋਤਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੰਦੀ ਹੈ,ਦੀਪੀ ਨੇ ਚੰਗੇ ਗੀਤਾਂ ਨਾਲ ਮਾਰਕੀਟ ਵਿਚ ਛਾਪ ਛੱਡੀ. ਇਹਨਾ ਦੇ ਗੀਤ 'ਲੂਕ ਤੇ ਕਰੇਜ਼ੀ' "ਨਰਮ ਸੁਭਾਅ " ਤੂੰ ਹੀ ਤੂੰ " ਪੰਜਾਬੀ ਜੁੱਤੀ ਆਦਿ ਹਿੱਟ ਰਹੇ ਇਸ ਹਫਤੇ ਹੀ ਦੀਪੀ ਦਿਲਪ੍ਰੀਤ ਦਾ ਦੋਗਾਣਾ ਗੀਤ "ਮੇਰਾ ਦਿਲ" ਜੋ ਕਿ "ਸਾਇਰਸ ਮਿਊਜ਼ਿਕ ਕੰਪਨੀ" ਵਲੋਂ ਰਿਲੀਜ਼ ਕੀਤਾ ਗਿਆ ਹੈ ਜੋ ਕਿ ਗਾਇਕ ਬੱਲੀ ਸਿੰਘ ਨਾਲ ਗਾਇਆ ਹੈ ਉਸ ਨੂੰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਉਸ ਨੂੰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਅੱਜਕਲ ਦੀਪੀ ਦਿਲਪ੍ਰੀਤ ਵੈੱਬ ਸੀਰੀਜ਼ ਵਿਚ ਵੀ ਕੰਮ ਕਰ ਰਹੀ ਹੈ ਤੇ ਆਉਣ ਵਾਲੇ ਸਮੇ ਵਿਚ ਪੰਜਾਬੀ ਫਿਲਮ ਵਿਚ ਵੀ ਦਰਸ਼ਕਾਂ ਦੇ ਰੁ ਬ ਰੁ ਹੋਵੇਗੀ ਅਸੀਂ ਵੀ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਦੀਪੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੀ ਰਹੇ.

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com