ਨਵਾਂਸ਼ਹਿਰ, 25 ਅਗਸਤ(ਗੌਰਵ ਸ਼ਰਮਾਂ)- ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਵੱਲੋਂ 2022 ਦੀਆਂ ਵਿਧਾਨ ਸਭਾ ਚੌਣਾਂ ਦੇ ਤਹਿਤ ਪਿੰਡ ਮਾਹਲ ਖੁਰਦ ਵਿਖੇ ਮੇਨ ਮੈਬਰਾਂ ਨਾਲ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਬੰਗਾ ਡਾ. ਸੁਖਵਿੰਦਰ ਕੁਮਾਰ ਸੁੱਖੀ ਜੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ ਅਕਾਲੀ ਦਲ-ਬਸਪਾ ਗੱਠਜੋੜ ਵਿਕਾਸ ਦੇ ਮੁੱਦੇ ਤੇ ਲੜੇਗਾ, ਸੱਤਾਧਾਰੀ ਪਾਰਟੀਆ ਲਗਾਤਾਰ ਇਸ ਗੱਠਜੋੜ ਖਿਲਾਫ ਕੂੜ ਪਰਚਾਰ ਕਰ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ ਤੇ ਮੋਜੂਦਾ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ, ਘਰ ਘਰ ਨੌਕਰੀ ਅਤੇ ਪੂਰੇ ਦਾ ਪੂਰਾ ਕਰਜ਼ਾ ਮੁਆਫ ਕਰਨ ਦੇ ਵਾਅਦੇ ਕੀਤੇ ਜਿਨਾ ਵਿੱਚੋ ਇੱਕ ਵੀ ਵਾਅਦੇ ਤੇ ਸਰਕਾਰ ਖਰੀ ਨਹੀ ਉੱਤਰੀ ਉਲਟਾ ਐਸ. ਸੀ., ਐਸ. ਟੀ. ਵਿਦਿਆਰਥੀਆ ਦੇ ਸਕਾਲਰਸ਼ਿਪ ਦਾ 34 ਕਰੋੜ ਹਜਮ ਕਰ ਗਈ ਨਾਲ ਹੀ ਉਨ੍ਹਾਂ ਕਿਹਾ ਕੇਂਦਰ ਦੀ ਮੋਦੀ ਸਰਕਾਰ ਦਾ ਵਤੀਰਾ ਨਾ ਤਾਂ ਲੋਕਤੰਤਰ ਲਈ ਵਧੀਆ ਹੈ ਅਤੇ ਨਾ ਹੀ ਸਾਡੇ ਦੇਸ਼ ਲਈ ਸੋ ਤਿੰਨ ਕਾਲੇ ਖੇਤੀ ਕਾਨੂੰਨ ਬਿੱਲਾਂ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਹੁਜਨ ਸਮਾਜ ਪਾਰਟੀ ਨੇ ਹਮੇਸ਼ਾਂ ਕਿਸਾਨਾਂ, ਮਜ਼ਦੂਰਾਂ ਅਤੇ ਲੋਕਾਂ ਦੇ ਹਿੱਤਾਂ ਦੀ ਗੱਲ ਕੀਤੀ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ ਬੁੱਧ ਸਿੰਘ ਬਲਾਕੀਪੁਰ, ਐੱਸ.ਸੀ.ਵਿੰਗ ਜਿਲ੍ਹਾ ਪ੍ਰਧਾਨ ਸੋਹਨ ਲਾਲ ਢੰਡਾ, ਪ੍ਰਵੀਨ ਬੰਗਾ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ, ਮਨੋਹਰ ਕਮਾਮ ਜੋਨ ਇੰਚਾਰਜ ਬਸਪਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਰਦਾਰ ਮੋਹਣ ਸਿੰਘ ਮਾਹਲ, ਨਰਿੰਦਰ ਕੁਮਾਰ ਦੁੱਗਲ, ਜੈ ਪਾਲ ਸੁੰਡਾ ਵਿਧਾਨ ਸਭਾ ਪ੍ਰਧਾਨ ਬਸਪਾ, ਰਮਨ ਕੁਮਾਰ ਸ਼ੀਹਮਾਰ, ਗੁਰਿੰਦਰ ਸਿੰਘ ਮਾਹਲ, ਦਵਿੰਦਰ ਕੁਮਾਰ, ਰੂਪ ਲਾਲ ਧੀਰ ਜਿਲਾ ਵਾਈਸ ਪ੍ਰਧਾਨ ਬਸਪਾ, ਗਿਆਨ ਸਿੰਘ ਮੱਲ, ਅਜੇ ਕੁਮਾਰ ਸ਼ੀਹਮਾਰ, ਅਵਤਾਰ ਸਿੰਘ ਫੋਜੀ, ਬਖਸ਼ੀਸ਼ ਸਿੰਘ ਮਾਹਲ, ਪਰਮਜੀਤ ਸਿੰਘ ਪੰਮਾ, ਗੁਰਦੀਪ ਸਿੰਘ ਦੀਪਾ, ਜਰਨੈਲ ਸਿੰਘ ਦੁੱਗਲ, ਹਰਜੀਤ ਸਿੰਘ, ਜੀਤਾ ਸ਼ੀਹਮਾਰ, ਹਰਸੁਖਵਿੰਦਰ ਸਿੰਘ ਰੈਲੋਵਾਲ, ਗਿਆਨ ਸਿੰਘ ਆਦਿ ਹਾਜ਼ਰ ਸਨ।