ਬੇਗਮਪੁਰਾ ਟਾਈਗਰ ਫੋਰਸ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਸੰਤਾਂ ਮਹਾਂਪੁਰਸ਼ਾਂ ਨੂੰ ਮਿਲਣ ਵਾਲੀਆਂ ਧਮਕੀਆਂ ਪੁਲੀਸ ਪ੍ਰਸ਼ਾਸਨ ਦੀ ਨਾਕਾਮੀ ਦਾ ਨਤੀਜਾ ਹੈ। ਪੰਜਾਬ ਦੀ ਸਥਿਤੀ ਇੱਥੇ ਤੱਕ ਖਰਾਬ ਹੋ ਚੁੱਕੀ ਹੈ ਕਿ ਹੁਣ ਜੇਲ੍ਹਾਂ ਵਿੱਚੋਂ ਵੀ ਧਮਕੀਆਂ ਭਰੇ ਫੋਨ ਸ਼ਰੇਆਮ ਆਉਣੇ ਸ਼ੁਰੂ ਹੋ ਚੁੱਕੇ ਹਨ। ਬੇਗਮਪੁਰਾ ਟਾਈਗਰ ਫੋਰਸ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਆਖਿਆ ਜੇਕਰ ਸੰਤਾਂ ਨੂੰ ਧਮਕੀਆਂ ਦੇਣ ਵਾਲੇ ਸ਼ਰਾਰਤੀ ਅਨਸਰਾਂ ਬਾਰੇ ਪਤਾ ਕਰ ਕੇ ਉਨ੍ਹਾਂ ਤੇ ਸਖਤ ਕਾਰਵਾਈ ਨਾ ਕੀਤੀ ਤਾਂ ਵੱਡੇ ਪੱਧਰ ਤੇ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਕੌਮੀ ਚੇਅਰਮੈਨ ਬਿੱਲਾ ਦਿਓਵਾਲ, ਕੌਮੀ ਪ੍ਰਧਾਨ ਅਸ਼ੋਕ ਸੱਲਣ, ਅਮਰਜੀਤ ਸੰਧੀ , ਸੋਮ ਦੇਵ ਸੰਧੀ, ਇੰਦਰ ਡਗਾਣਾ, ਈਸ਼ ਕੁਮਾਰ, ਬੱਬੂ ਸਿੰਗੜੀਵਾਲ, ਜ਼ਿਮੀਂ ਮੱਲ ਮਜਾਰਾ, ਬਿੱਟਾ ਬੱਸੀ, ਰਾਹੁਲ ਬਹਾਦਰਪੁਰ ਬਾਹੀਆ, ਹੀਰਾ ਮੱਲ ਮਜਾਰਾ, ਰਾਕੇਸ਼ ਸਿੰਗੜੀਵਾਲ ਤੇ ਹੋਰ ਵੀ ਵੱਡੀ ਗਿਣਤੀ ਵਿੱਚ ਸਾਥੀ ਮੌਜੂਦ ਸਨ।