ਸ਼੍ਰੀ ਸਨਾਤਨ ਧਰਮ ਮੰਦਿਰ ਦੋਰਾਹਾ ਵਿਖੇ ''ਚੇਤ ਦੇ ਦੂਸਰੇ ਨਵਰਾਤਰੇ ਤੇ ਲਗੀਆਂ ਰੌਣਕਾਂ''
Date: 24 March 2023
Amrish Kumar Anand, Doraha

ਸ਼ਕਤੀ ਦੀ ਉਪਾਸਨਾ ਅਤੇ ਵਰਤ ਰੱਖਣ ਲਈ ਨਰਾਤੇ ਦਾ ਤਿਉਹਾਰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ।ਹਿੰਦੂ ਧਰਮ ਵਿੱਚ,ਨਰਾਤਰੇ ਦੇ ਤਿਉਹਾਰ ਨੂੰ ਸ਼ਕਤੀ ਦੀ ਪੂਜਾ ਲਈ ਬਹੁਤ ਪਵਿੱਤਰ ਅਤੇ ਫਲਦਾਇਕ ਮੰਨਿਆ ਗਿਆ ਹੈ।ਇਸ ਦੀ ਮਹੱਤਤਾ ਉਦੋਂ ਹੋਰ ਵੱਧ ਜਾਂਦਾ ਹੈ ਜਦੋਂ ਇਹ ਚੈਤਰ ਦੇ ਮਹੀਨੇ ਵਿੱਚ ਆਉਂਦਾ ਹੈ।ਨਰਾਤਰੇ ਦੇ ਦੂਜੇ ਦਿਨ ਜੋ ਚੈਤਰ ਮਹੀਨੇ ਦੇ ਸ਼ੁਕਲਪਕਸ਼ ਵਿੱਚ ਪੈਂਦਾ ਹੈ,ਦੇਵੀ ਦੁਰਗਾ ਦੇ ਦੂਜੇ ਰੂਪ ਅਰਥਾਤ ਮਾਂ ਬ੍ਰਹਮਚਾਰਿਣੀਦੀ ਪੂਜਾ ਕਰਨ ਦੀ ਰਸਮ ਹੈ। ਦੇਵੀ ਦੁਰਗਾ ਦਾ ਇਹ ਪਵਿੱਤਰ ਰੂਪ ਅਰਥਾਤ ਮਾਂ ਬ੍ਰਹਮਚਾਰਿਣੀ ਦਾ ਅਰਥ ਹੈ ਅਜਿਹੀ ਸਰਵਸ਼ਕਤੀਮਾਨ ਦੇਵੀ ਜੋ ਤਪੱਸਿਆ ਕਰਦੀ ਹੈ ਅਤੇ ਅਨੰਤ ਵਿੱਚ ਮੌਜੂਦ ਹੈ।ਚੇਤ ਮਹੀਨੇ ਦੇ ਨਰਾਤੇ ਨੂੰ ਮੁਖ ਰੱਖਦੇ ਹੋਏ ਸ਼੍ਰੀ ਦੁਰਗਾ ਮਾਤਾ ਪ੍ਰਚਾਰ ਸਮਿਤੀ ਰਜਿ ਦੋਰਾਹਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਸਨਾਤਨ ਧਰਮ ਮੰਦਿਰ ਵਿਖੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ,ਅੱਜ ਦੂਸਰੇ ਨਰਾਤੇ ਦੇ ਸ਼ੁਭ ਅਵਸਰ ਤੇ ਮਾਤਾ ਦੀ ਪਵਿੱਤਰ ਗੱਦੀ ਸ਼੍ਰੀ ਸਨਾਤਨ ਧਰਮ ਮੰਦਿਰ ਦੇ ਪ੍ਧਾਨ ਤੇ ਉਘੇ ਸਮਾਜ ਸੇਵੀ ਡਾ.ਜੇ ਐੱਲ ਆਨੰਦ ਤੇ ਸਮੁਚੇ ਆਨੰਦ ਪਰਿਵਾਰ ਤੇ ਸ਼੍ਰੀ ਦੁਰਗਾ ਪ੍ਰਚਾਰ ਸਮਿਤੀ ਦੇ ਮੈਂਬਰਾਂ ਵਲੋਂ ਸਾਂਝੇ ਤੌਰ ਤੇ ਪੂਰੀ ਸ਼ਰਧਾ ਨਾਲ ਸਜਾਈ ਗਈ,ਇਸ ਧਾਰਮਿਕ ਸਮਾਗਮ ਵਿਚ ਮਾਤਾ ਜੀ ਦੀ ਪਵਿੱਤਰ ਜੋਤ ਦੀ ਹਾਜਰੀ ਵਿਚ ਮਹਿਲਾਵਾਂ ਤੇ ਭਜਨ ਮੰਡਲੀਆਂ ਦੁਆਰਾਂ ਮਾਤਾ ਜੀ ਦੇ ਸੋਹਣੇ ਸੱਜੇ ਦਰਬਾਰ ਦੇ ਅੱਗੇ ਸੋਹਣੇ ਸੋਹਣੇ ਭਜਨ ਸੁਣਾਕੇ ਭਗਤਾਂ ਨੂੰ ਨਿਹਾਲ ਕੀਤਾ.ਮੰਦਿਰ ਵਿਚ ਹਾਜ਼ਿਰ ਭਗਤਾਂ ਨੇ ਜੈ ਮਾਤਾ ਦੀ ਦੇ ਜੈਕਾਰੇ ਲਗਾਏ.ਇਸ ਵਿਸ਼ੇਸ਼ ਮੌਕੇ ਆਨੰਦ ਪਰਿਵਾਰ ਵਲੋਂ ਵਿਸ਼ੇਸ਼ ਤੌਰ ਤੇ ਕੰਜਕ ਪੂਜਣ ਕੀਤਾ ਗਿਆ ਤੇ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ,ਇਸ ਮੌਕੇ ਸਾਰਾ ਪੰਡਾਲ ਮਾਤਾ ਜੀ ਦੇ ਰੰਗ ਵਿਚ ਰੰਗਿਆ ਗਿਆ,ਇਸ ਮੌਕੇ ਡਾ.ਜੇ.ਐੱਲ ਆਨੰਦ,ਡਾ.ਨਰੇਸ਼ ਆਨੰਦ,ਅਨੀਸ਼ ਬੈਕਟਰ,ਰਿੱਕੀ ਬੈਕਟਰ,ਵਿਜੈ ਮਕੋਲ,ਕ੍ਰਿਸ਼ਨ ਵਿਨਾਇਕ,ਸੁਦਰਸ਼ਨ ਆਨੰਦ,ਸੁਰੇਸ਼ ਆਨੰਦ,ਲਾਲੀ ਬੈਕਟਰ,ਆਦਰਸ਼ਪਾਲ ਬੈਕਟਰ,ਸੁਖਦਰਸ਼ਨ ਆਨੰਦ,ਕ੍ਰਿਸ਼ਨ ਆਨੰਦ,ਸੰਜੀਵ ਬੰਸਲ,ਸੰਜੀਵ ਭਨੋਟ,ਜਸਮੀਤ ਬਕਸ਼ੀ,ਇਸ਼ਾਨ ਬੈਕਟਰ,ਅਨੂਪ ਬੈਕਟਰ,ਲੇਖਰਾਜ ਆਨੰਦ,ਸੱਲਦੀਪ,ਮਿਤੁਲ ਮੋਹਿੰਦਰਾ,ਮਨੋਜ ਬਾਂਸਲ,ਅਵਨੀਤ ਆਨੰਦ,ਪੰਡਿਤ ਰਾਮ ਮਨੋਹਰ ਤਿਵਾੜੀ,ਪੰਡਿਤ ਕਿਰਪਾ ਸ਼ੰਕਰ, ਤੋਂ ਇਲਾਵਾ ਸਾਰੇ ਇਲਾਕਾਂ ਨਿਵਾਸੀ ਮੌਜਦ ਸਨ.
Latest News
- ਕਾਲਜ ਮੈਨੇਜਮੈਂਟ ਤੇ ਵਿਦਿਆਰਥੀਆਂ ਨੇ ਸੜਕ ਦੇ ਡੀਵਾਈਡਰ ਵਿੱਚ ਕੱਟ ਪਾ ਕੇ ਕਾਲਜ ਨੂੰ ਲਾਂਘਾ ਦੇਣ ਦੀ ਕੀਤੀ ਮੰਗ।
- ਅਕਾਲ ਯੂਨੀਵਰਸਿਟੀ ਵਿਚ ਕਵੀਰਾਜ ਨਰੇਸ਼ ਸਕਸੈਨਾ ਦੇ ਵਿਸ਼ੇਸ਼ ਭਾਸ਼ਣ ਦਾ ਹੋਇਆ ਆਯੋਜਨ।
- ਮੁਨਸ਼ੀਵਾਲਾ ਚ ਹੋਈ ਕੁੱਟਮਾਰ ਦੀ ਕਾਂਗਰਸੀ ਆਗੂਆਂ ਵਲੋ ਨਿਖੇਧੀ
- ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਸਹਿਯੋਗ ਨਾਲ ਖੂਨਦਾਨ ਮਹਾਂ-ਸੰਮੇਲਨ।
- ਫਾਜ਼ਿਲਕਾ ’ਚ ਕਾਂਗਰਸ 13, ਭਾਜਪਾ 4 ਤੇ ਸੀ.ਪੀ.ਆਈ. 1 ਸੀਟ ’ਤੇ ਰਹੀ ਜੇਤੂ
- ਮੁੱਖ ਮੰਤਰੀ ਦੇ ਓ. ਐੱਸ. ਡੀ ਕੈਪਟਨ ਸੰਦੀਪ ਸੰਧੂ ਨੇ ਤਲਵੰਡੀ ਸਾਬੋ ਪੁੱਜ ਕਾਂਗਰਸ ਦੇ ਜੇਤੂ ਮੈਂਬਰਾਂ ਨੂੰ ਕੀਤਾ ਸਨਮਾਨਿਤ, ਤਖਤ ਸਾਹਿਬ ਹੋਏ ਨਤਮਸਤਕ।
- ਫਤਿਹਗੜ ਨੌ ਅਬਾਦ ਲਾਗੇ ਸੰਦੋਹਾ ਬਰਾਂਚ 'ਚ ਪਾੜ ਪੈਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਬਰਬਾਦ
- ਅਕਾਲੀ ਭਾਜਪਾ ਗਠਜੋੜ ਦੇ ਹੱਕ ਵਿੱਚ ਵੋਟਾਂ ਪਾਉਣ ਵਾਲੇ ਵੋਟਰਾਂ ਅਤੇ ਅਕਾਲੀ ਵਰਕਰਾਂ ਦਾ ਸਿੱਧੂ ਨੇ ਕੀਤਾ ਧੰਨਵਾਦ।
- ਘੱਗਰ ਸਮੇਤ ਪਟਿਆਲਾ ਦੇ ਸਾਰੇ ਬਰਸਾਤੀ ਨਾਲਿਆਂ ਵਿੱਚ ਹਾਲ ਦੀ ਘੜੀ ਪਾਣੀ ਕੰਟਰੋਲ ਹੇਠ
- ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵਲੋਂ ਧੁੱਸੀ ਬੰਨ੍ਹ ਦਾ ਜਾਇਜ਼ਾ
Website Development Comapny in Ludhiana
Contact for Website Development, Online Shopping Portal, News Portal, Dynamic Website
Mobile: 9814790299