ਗਰਾਮ ਪੰਚਾਇਤੀ ਦੇ ਰੈਵਿਨਿਊ ਖੇਤਰ ਵਿੱਚ 30 ਦਸਬੰਰ 2018 ਨੂੰ ਜ਼ਿਲ੍ਹੇ ਵਿੱਚ ਡਰਾਈ ਡੇ ਘੋਸ਼ਿਤ-ਜ਼ਿਲ੍ਹਾ ਮੈਜਿਸਟਰੇਟ

ਫਾਜ਼ਿਲਕਾ 29 ਦਸੰਬਰ(ਕ੍ਰਿਸ਼ਨ ਸਿੰਘ)ਜ਼ਿਲ੍ਹਾ ਮੈਜਿਸਟਰੇਟ ਸ. ਮਨਪ੍ਰੀਤ ਸਿੰਘ ਨੇ ਪੰਜਾਬ ਆਬਕਾਰੀ ਐਕਟ 1912 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫਾਜ਼ਿਲਕਾ ਦੇ ਅੰਦਰ ਗਰਾਮ ਪੰਚਾਇਤੀ ਦੇ ਰੈਵਿਨਿਊ ਖੇਤਰ ਵਿੱਚ 30 ਦਸਬੰਰ 2018 ਨੂੰ ਵੋਟਾਂ ਵਾਲੇ ਦਿਨ ਡਰਾਈ ਡੇ ਘੋਸ਼ਿਤ ਕੀਤਾ ਹੈ। ਇਹ ਹੁਕਮ ਹੋਟਲਾਂ, ਰੈਸਟੋਰੈਂਟਾਂ, ਕੱਲਬਾਂ ਅਤੇ ਸ਼ਰਾਬ ਦੇ ਅਹਾਤਿਆਂ ਜਿਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜ਼ਾਜਤ ਹੈ 'ਤੇ ਵੀ ਪੂਰਨ ਤੌਰ ਉਤੇ ਲਾਗੂ ਹੋਣਗੇ।ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ, ਚੰਡੀਗੜ੍ਹ ਰਾਹੀਂ ਜਾਰੀ ਆਦੇਸ਼ਾ ਅਨੁਸਾਰ ਗਰਾਮ ਪੰਚਾਇਤੀ ਚੋਣਾ ਲਈ ਵੋਟਾਂ 30 ਦਸਬੰਰ 2018 ਨੂੰ ਹੋਣੀਆਂ ਹਨ। ਇਸ ਤੋਂ ਇਲਾਵਾ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 135(ਸੀ) ਅਨੁਸਾਰ ਇਨ੍ਹਾਂ ਗਰਾਮ ਪੰਚਾਇਤਾ ਦੀਆਂ ਚੋਣਾਂ ਦੌਰਾਨ ਵੋਟਾਂ ਵਾਲੇ ਦਿਨ ਗਰਾਮ ਪੰਚਾਇਤ ਦੇ ਰੈਵਿਨਿਊ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥ ਅਤੇ ਸ਼ਰਾਬ ਆਦਿ ਨਹੀਂ ਵੇਚੀ ਜਾ ਸਕਦੀ।