ਕੋਰੋਨਾ ਦੇ ਮੱਦੇਨਜਰ ਲਾਏ ਨਾਕੇ ਦੌਰਾਨ ਲੋਕਾਂ ਵੱਲੋਂ ਰੋਕਣ ’ਤੇ ਹੋਏ ਝਗੜੇ ਦੌਰਾਨ ਫਾਇਰ
- ਪੰਜਾਬ
- 05 Apr,2020
ਧੂਰੀ, 4 ਅਪ੍ਰੈਲ (ਮਹੇਸ਼ ਜਿੰਦਲ) ਸਥਾਨਕ ਰਾਮ ਨਗਰ ਬਸਤੀ ਵਿਖੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਨਾਕਾ ਲਾ ਕੇ ਬੈਠੇ ਸਥਾਨਕ ਮੁਹੱਲਾ ਵਾਸੀਆਂ ਵੱਲੋਂ ਮੁੱਹਲੇ ’ਚ ਦਾਖਲ ਹੋਣ ਤੋਂ ਰੋਕਣ ਦੌਰਾਨ ਹੋਏ ਝਗੜੇ ਵਿਚ ਮੋਟਰ ਸਾਈਕਲ ਸਵਾਰਾਂ ਵੱਲੋਂ ਫਾਇਰ ਕੀਤੇ ਜਾਣ ਦੀ ਖਬਰ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਧੂਰੀ ਦੇ ਅਧਿਕਾਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਰਾਮ ਨਗਰ ਬਸਤੀ ਦੇ ਕੁੱਝ ਲੋਕ ਕੋਰੋਨਾ ਵਾਇਰਸ ਨੂੰ ਰੋਕਣ ਦੇ ਮੱਦੇਨਜਰ ਆਪਣੇ ਮੁੱਹਲੇ ਅੰਦਰ ਨਾਕਾਬੰਦੀ ਕਰ ਕੇ ਬੈਠੇ ਸੀ ਤਾਂ ਤਿੰਨ ਮੋਟਰ ਸਾਈਕਲਾਂ ’ਤੇ ਸਵਾਰ ਹੋ ਕੇ ਆਏ ਸੱਤ ਵਿਅਕਤੀਆਂ ਨੇ ਮੁੱਹਲੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਮੁਹੱਲਾ ਵਾਸੀਆਂ ਵੱਲੋਂ ਰੋਕਣ ’ਤੇ ਇਨਾਂ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਮੁਹੱਲਾ ਵਾਸੀਆਂ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ। ਰੌਲਾ ਸੁਣ ਕੇ ਮੁੱਹਲਾ ਵਾਸੀਆਂ ਦੇ ਇਕੱਠੇ ਹੋਣ ’ਤੇ ਜਦੋਂ ਮੋਟਰ ਸਾਈਕਲ ਸਵਾਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੁੱਹਲਾ ਵਾਸੀਆਂ ਨੇ ਇਨਾਂ ਦਾ ਪਿੱਛਾ ਕੀਤਾ ਅਤੇ ਮੋਟਰ ਸਾਈਕਲ ਸਵਾਰਾਂ ਨੇ ਹਵਾਈ ਫਾਇਰ ਕਰ ਦਿੱਤਾ। ਪੁਲਸ ਵੱਲੋਂ ਮੁੱਹਲਾ ਨਿਵਾਸੀ ਚਮਕੌਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਸੱਤ ਮੋਟਰ ਸਾਈਕਲ ਸਵਾਰਾਂ ’ਤੇ ਮੁਕੱਦਮਾ ਦਰਜ ਕਰ ਲਿਆ ਹੈ।