ਗੁਰੂ ਅਮਰਦਾਸ ਪਬਲਿਕ ਸਕੂਲ ਵਿਖੇ ਆਮ ਅਵੇਰਨੈਸ ਸਬੰਧੀ ਜਾਗਰੁਕਤਾ ਸੈਮੀਨਾਰ ਦਾ ਆਯੋਜਨ

(ਵਿਦਿਆਰਥਣਾਂ ਨੂੰ ਸਕੂਲਾਂ ਵਿੱਚ ‘ਗੁੱਡ ਟੱਚ ਤੇ ਬੈਡ ਟੱਚ’ ਬਾਰੇ ਕੀਤਾ ਜਾਗਰੂਕ) ਜਲੰਧਰ (ਅਮਰੀਸ਼ ਆਨੰਦ )ਮਾਨਯੋਗ ਸਪੈਸਲ ਡਾਇਰੈਕਟਰ ਜਨਰਲ ਪੁਲਿਸ ਕਮਿਉਨਿਟੀ ਅਫੇਅਰ ਡਵੀਜਨ ਪੰਜਾਬ ਅਤੇ ਸ੍ਰੀ ਸਵੱਪਨ ਸਰਮਾ ਆਈ.ਪੀ.ਐਸ.ਪੁਲਿਸ ਕਮਿਸਨਰ ਜਲੰਧਰ ਅਤੇ ਸ੍ਰੀ ਸੁਖਵਿੰਦਰ ਸਿੰਘ ਵਧੀਕ ਡਿਪਟੀ ਕਮਿਸਨਰ ਪੁਲਿਸ ਸਥਾਨਕ ਕਮ ਜਿਲਾ ਕਮਿਉਨਿਟੀ ਪੁਲਿਸ ਅਫਸਰ ਕਮਿਸ਼ਨਰੇਟ ਜਲੰਧਰ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਕੈਲਾਸ਼ ਕੌਰ ਸੁਪਰਵਾਈਜਰ ਅਫਸਰ ਸਬ ਡਵੀਜਨ ਸਾਂਝ ਕੇਂਦਰ ਸੇੰਟ੍ਰਲ & ਨੋਰਥ ਜਲੰਧਰ ਦੀ ਰਹਿਨੁਮਾਈ ਹੇਠ ਐਚ.ਸੀ ਜਯੋਤੀ ਸ਼ਰਮਾ ਨਵੀ ਬਰਾਦਰੀ ਸਾਂਝ ਕੇਂਦਰ ਸਰਬਜੀਤ ਕੌਰ,ਰਮਨਦੀਪ ਕੌਰ ਪੀ.ਐਸ ਸੀਨੀਅਰ ਕਾਂਸਟੇਬਲ ਨਵੀ ਬਰਾਦਰੀ ਜਲੰਧਰ ਵੱਲੋ "ਗੁਰੂ ਅਮਰਦਾਸ ਪਬਲਿਕ ਸਕੂਲ" ਗੁਰੂ ਤੇਗ ਬਹਾਦਰ ਨਗਰ ਮਾਡਲ ਜਲੰਧਰ ਵਿਖੇ ਸਕੂਲ ਪ੍ਰਿੰਸੀਪਲ ਡਾ.ਸੋਨਿਕਾ ਜੀ ਤੇ ਸਕੂਲ ਸਟਾਫ ਦੇ ਸਹਿਯੋਗ ਨਾਲ "ਆਮ ਅਵੇਰਨੈਸ ਸਬੰਧੀ ਇਕ ਜਾਗਰੁਕਤਾ ਸੈਮੀਨਾਰ" ਕੀਤਾ ਗਿਆ,ਜਿਸ ਵਿੱਚ ਬੱਚਿਆ ਅਤੇ ਸਟਾਫ ਨੂੰ ਸਾਝ ਕੇਂਦਰਾ ਵਿੱਚ ਦਿਤੀਆ ਜਾਂਦੀਆ ਸੇਵਾਵਾ,ਟਰੈਫਿਕ ਰੂਲ,ਸਾਈਬਰ ਕਰਾਈਮ,ਕੁਰੱਪਸ਼ਨ,ਡਰੱਗਜ ਅਤੇ ਤਿੰਨ ਕਨੂੰਨਾ ਵਿੱਚ ਹੋਏ ਬਦਲਾਵ ਅਤੇ 18 ਸਾਲ ਤੋ ਘੱਟ ਉਮਰ ਦੇ ਬੱਚਿਆ ਵੱਲੋ 2 ਵਹੀਲਰ ਅਤੇ 4 ਵਹੀਲਰ ਚਲਾਉਣ ਤੇ ਮਾਪਿਆ ਦੇ ਖਿਲਾਫ ਹੋਣ ਵਾਲੀ ਕਾਰਵਾਈ ਬਾਰੇ,ਗੁਡ ਟੱਚ ਤੇ ਬੈਡ ਟੱਚ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ ਇਸ ਤੋ ਇਲਾਵਾ ਹਾਜਰੀਨ ਨੂੰ ਐਮਰਜੈਂਸੀ ਵਿੱਚ ਹੈਲਪ ਲਾਈਨ ਨੰ.112,1091,1098 ਅਤੇ 1930 ਬਾਰੇ ਵੀ ਜਾਣੂ ਕਰਾਇਆ ਗਿਆ।