ਬਾਬਾ ਬਾਲਕ ਨਾਥ ਜੀ ਦੀ ਵਿਸ਼ਾਲ ਚੌਂਕੀ 'ਚ ਖੂਬ ਜੈਕਾਰੇ ਲੱਗੇ

ਦੋਰਾਹਾ,ਅਮਰੀਸ਼ ਆਨੰਦ,ਸਥਾਨਕ ਸ਼ਿਵ ਦਿਆਲਾ ਮੰਦਰ ਦੋਰਾਹਾ ਅੜੈਚਾਂ ਰੋਡ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮੂਹ ਦੋਰਾਹਾ ਸ਼ਹਿਰ ਨਿਵਾਸੀਆਂ,ਧਾਰਮਿਕ ਸੰਸਥਾਵਾਂ ਦੇ ਪੂਰੇ ਸਹਿਯੋਗ ਨਾਲ ਸਿੱਧ ਬਾਬਾ ਬਾਲਕ ਨਾਥ ਜੀ ਦੀ ਵਿਸ਼ਾਲ ਚੌਂਕੀ ਕਰਵਾਈ ਗਈ,ਬਾਬਾ ਜੀ ਦੇ ਸੋਹਣੇ ਸਜੇ ਦਰਬਾਰ 'ਚ ਸ਼ਹਿਰ ਤੇ ਇਲਾਕੇ ਦੇ ਆਲੇ ਦੁਆਲੇ ਦੇ ਪਿੰਡਾਂ ਤੋਂ ਵੱਡੀ ਗਿਣਤੀ ਚ ਨਤਮਸਤਕ ਹੋ ਕੇ ਆਪਣਾ ਜੀਵਨ ਸਫਲ ਕੀਤਾ, ਇਸ ਮੌਕੇ ਸ਼ਿਵ ਦਿਆਲਾ ਮੰਦਰ ਪ੍ਰਬੰਧਕਾਂ ਵਲੋਂ ਬਹੁਤ ਮਨਮੋਹਕ ਤਰੀਕੇ ਨਾਲ ਸਜਾਇਆ ਗਿਆ। ਰਾਤ ਸਮੇਂ ਮੰਦਰਾਂ 'ਚ ਕੀਤੀ ਲਾਈਟਿੰਗ ਨਾਲ ਰੌਣਕ ਦੁੱਗਣੀ ਨਜ਼ਰ ਆਈ। ਸਭ ਤੋਂ ਪਹਿਲਾ ਮੰਦਿਰ ਵਿਚ ਬਾਬਾ ਬਾਲਕ ਨਾਥ ਜੀ ਦੀ ਪੂਜਾ ਕੀਤੀ ਗਈ ਤੇ ਸਮੂਹ ਇਲਾਕੇ ਦੇ ਲੋਕਾਂ ਦੀ ਸੁਖ ਸ਼ਾਂਤੀ ਤੇ ਤਰੱਕੀ ਲਈ ਕਾਮਨਾ ਕੀਤੀ ਗਈ. ਪੰਜਾਬ ਦੇ ਮਸ਼ਹੂਰ ਆਰਟਿਸਟਾਂ ਵਲੋਂ ਬਾਬਾ ਬਾਲਕ ਨਾਥ ਜੀ ਦੇ ਜੀਵਨੀ ਨਾਲ ਅਧਾਰਿਤ ਸੁੰਦਰ ਤੇ ਮਨਮੋਹਕ ਝਾਕੀਆਂ ਪੇਸ਼ ਕੀਤੀਆਂ ਗਈਆ ਤੇ ਬਾਬਾ ਪੌਣਹਾਰੀ ਜੀ ਦਾ ਗੁਣਗਾਣ ਕੀਤਾ""ਮੇਰੇ ਪੌਣਾਹਾਰੀ ਜੀ ਨੇ ਆਉਣਾ ਮੈਂ ਜਰੂਰ ਨੱਚਣਾ ,ਮੇਰਾ ਜੋਗੀ ਨਾਲ ਪਿਆਰ,ਮੈਂ ਜਰੂਰ ਨੱਚਣਾ" ਜਿਨ੍ਹਾਂ ਨੂੰ ਸੁਣ ਕੇ ਪੰਡਾਲ ਵਿਚ ਮੌਜੂਦ ਬਾਬਾ ਜੀ ਦੇ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ, ਭਗਤਾਂ ਨੇ ਬਾਬਾ ਜੀ ਦੇ ਖੂਬ ਜੈਕਾਰੇ ਲਗਾਏ ,ਇਸ ਧਾਰਮਿਕ ਸਮਾਗਮ ਮੌਕੇ ਮੰਦਿਰ ਦੇ ਚੇਅਰਮੈਨ ਪਵਨ ਕੁਮਾਰ,ਪ੍ਰਧਾਨ ਰਾਕੇਸ਼ ਮਾਲਾਸੀ, ਸੈਕਟਰੀ ਸੁਰੇਸ਼ ਰਤਨ,ਕੈਸ਼ੀਅਰ ਮੁਕੇਸ਼ ਕੁਮਾਰ ,ਲਵਲੀ ਬਾਂਸਲ ,ਰਮੇਸ਼ ਚਿੰਟੂ,ਰਾਮਪਾਲ,ਸੁਰਿੰਦਰ,ਕਰਨ ਸ਼ਰਮਾ,ਸੁਬਾਸ਼ ਕਪਿਲਾ, ਹਰੀਸ਼ ਕਪਿਲਾ,ਤਰਸੇਮ ਰਤਨ,ਗੋਲਡੀ ਗੋਇਲ,ਅਕਾਸ਼ ਰਤਨ, ਸੰਜੀਵ ਸ਼ਰਮਾ,ਕੁੰਦਨ ਚੌਧਰੀ ,ਸੁਖਵਿੰਦਰ ਸਿੰਘ ਨੋਨਾ, ਬਬਲੂ,ਅਸ਼ੋਕ ਬਾਂਸਲ ਤੇ ਪੰਡਿਤ ਓਮ ਪ੍ਰਕਾਸ਼ ਜੀ ਮੌਜੂਦ ਸਨ।