4 ਮਈ ਪਟਿਆਲਾ(ਅਮਰੀਸ਼ ਆਨੰਦ) ਬੈਸਟ ਸ਼ੂਟਰਜ ਸ਼ੂਟਿੰਗ ਅਕੈਡਮੀ ਪਟਿਆਲਾ ਦੇ ਚੀਫ ਕੋਚ ਅਤੇ ਮਾਲਕ ਸ੍ਰੀ ਪਰਵੇਜ ਜੋਸ਼ੀ ਅਤੇ ਉਹਨਾਂ ਦੀ ਟੀਮ ਵੱਲੋਂ ਮਿਤੀ 28 ਅਪ੍ਰੈਲ ਤੋਂ 4 ਮਈ 2024 ਤੱਕ ਚੱਲ ਰਹੀ ਤੀਸਰੀ ਬੈਸਟ ਸ਼ੂਟਰ ਸ਼ੂਟਿੰਗ ਚੈਂਪੀਅਨਸ਼ਿਪ 2024 ਦੀ ਕਲੋਜਿੰਗ ਸੈਰੀਮਨੀ ਦਾ ਪ੍ਰਭਾਵਸ਼ਾਲੀ ਫੰਕਸ਼ਨ ਅਤੇ ਪ੍ਰਾਈਜ ਡਿਸਟਰੀਬਿਊਸ਼ਨ ਅੱਜ ਭਾਸ਼ਾ ਵਿਭਾਗ ਪਟਿਆਲਾ ਵਿਖੇ ਕੀਤਾ ਗਿਆ,ਜਿਸ ਵਿੱਚ ਤਕਰੀਬਨ150 ਸ਼ੂਟਰਜ ਅਤੇ ਉਹਨਾਂ ਦੇ (ਮਾਤਾ-ਪਿਤਾ)ਨੇ ਵੱਧ ਚੜ ਕੇ ਹਿੱਸਾ ਲਿਆ।ਇਸ ਪ੍ਰਭਾਵਸ਼ਾਲੀ ਫੰਕਸ਼ਨ ਵਿੱਚ ਬੈਸਟ ਸ਼ੂਟਰਜ ਸ਼ੂਟਿੰਗ ਅਕੈਡਮੀ ਪਟਿਆਲਾ ਦੇ ਮਾਲਕ ਅਤੇ ਚੀਫ ਕੋਚ ਸ੍ਰੀ ਪ੍ਰਵੇਸ਼ ਜੋਸ਼ੀ ਅਤੇ ਉਹਨਾਂ ਦੀ ਟੀਮ ਵੱਲੋਂ ਸੈਂਕੜਿਆਂ ਹਾਜ਼ਰੀਨ ਦੀ ਹਾਜ਼ਰੀ ਵਿੱਚ ਸ਼੍ਰੀ ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ ,ਐਡਵੋਕੇਟ,ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ,ਸੀਨੀਅਰ ਮੀਤ ਪ੍ਰਧਾਨ ਖੱਤਰੀ ਮਹਾਂ ਸਭਾ ਪੰਜਾਬ ਅਤੇ ਕੌਮੀ ਸੀਨੀਅਰ ਮੀਤ ਪ੍ਰਧਾਨ ਆਲ ਇੰਡੀਆ ਐਂਟੀ ਟੈਰਸ ਫਰੰਟ ਨੂੰ ਬਤੌਰ ਗੈਸਟ ਆਫ ਆਨਰ ਸੱਦਾ ਦਿੱਤਾ ਗਿਆ ਸੀ ਨੂੰ ਅੱਜ ਇਸ ਪ੍ਰਭਾਵਸ਼ਾਲੀ ਫੰਕਸ਼ਨ ਵਿੱਚ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਪ੍ਰਭਾਵਸ਼ਾਲੀ ਫੰਕਸ਼ਨ ਵਿੱਚ ਬੋਲਦੇ ਹੋਏ ਸ਼੍ਰੀ ਰਾਜਿੰਦਰ ਪਾਲ ਆਨੰਦ ਨੇ ਜਿੱਥੇ ਫੰਕਸ਼ਨ ਦੇ ਪ੍ਰਬੰਧਕਾਂ ਨੂੰ ਫੰਕਸ਼ਨ ਦੀ ਕਾਮਯਾਬੀ ਲਈ ਵਧਾਈ ਦਿੱਤੀ ਉੱਥੇ ਜਿਨਾਂ ਸ਼ੂਟਰਜ ਨੇ ਮੈਡਲ ਹਾਸਿਲ ਕੀਤੇ ਉਹਨਾਂ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਦਿਲ ਦੀ ਗਹਿਰਾਈਆਂ ਤੋਂ ਵਧਾਈ ਦਿੱਤੀ ਅਤੇ ਖਿਡਾਰੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।ਸ੍ਰੀ ਰਾਜਿੰਦਰ ਪਾਲ ਆਨੰਦ ਨੇ ਆਪਣੇ ਭਾਸ਼ਣ ਦੌਰਾਨ ਬੋਲਦਿਆਂ ਹੋਇਆਂ ਕਿਹਾ ਕਿ ਸ੍ਰੀ ਪ੍ਰਵੇਸ਼ ਜੋਸ਼ੀ ਚੀਫ ਕੋਚ ਅਤੇ ਮਾਲਕ ਬੈਸਟ ਸ਼ੂਟਰ ਸ਼ੂਟਿੰਗ ਅਕੈਡਮੀ ਪਟਿਆਲਾ ਨੇ ਪਟਿਆਲਾ ਵਿੱਚ ਬਹੁਤ ਸਖਤ ਮਿਹਨਤ ਕਰਕੇ ਸ਼ੂਟਿੰਗ ਖੇਡ ਦੇ ਬੱਚਿਆਂ ਦੀ ਇੱਕ ਬਹੁਤ ਵੱਡੀ ਨਰਸਰੀ ਕਾਇਮ ਕਰ ਦਿੱਤੀ ਹੈ ਜੋ ਆਉਣ ਵਾਲੇ ਸਮੇਂ ਵਿੱਚ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਤੇ ਵੱਡੇ ਮੈਡਲ ਹਾਸਲ ਕਰਨਗੇ ਅਤੇ ਸਾਡੇ ਪਟਿਆਲਾ,ਪੰਜਾਬ ਅਤੇ ਭਾਰਤ ਦੇਸ਼ ਦਾ ਨਾਮ ਸੰਸਾਰ ਪੱਧਰ ਤੇ ਚਮਕਾਉਣਗੇ।ਉਨਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਖਿਡਾਰੀਆਂ ਲਈ ਕੋਈ ਐਸੀ ਖੇਡ ਪੋਲਸੀ ਵੀ ਬਣਾਈ ਜਾਵੇ ਜਿਸ ਵਿੱਚ ਮੈਡਲਾਂ ਤੱਕ ਪਹੁੰਚਣ ਦੇ ਸਫਰ ਵਿੱਚ ਵੀ ਉਹਨਾਂ ਦੀ ਵਿੱਤੀ ਮਦਦ ਅਤੇ ਟ੍ਰੇਨਿੰਗ ਨੂੰ ਲੈ ਕੇ ਵੀ ਮਦਦ ਕੀਤੀ ਜਾ ਸਕੇ।ਕਿਉਂਕਿ ਖਿਡਾਰੀਆਂ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮੈਡਲ ਹਾਸਲ ਕਰਨ ਤੋਂ ਬਾਅਦ ਤਾਂ ਸਰਕਾਰਾਂ ਖਿਡਾਰੀਆਂ ਦੀ ਵਿੱਤੀ ਮਦਦ ਵੀ ਕਰ ਦਿੰਦੀਆਂ ਹਨ ਅਤੇ ਉਨਾਂ ਨੂੰ ਸਰਕਾਰੀ ਨੌਕਰੀਆਂ ਵੀ ਦੇ ਦਿੰਦੀਆਂ ਹਨ ਪਰ ਮੈਡਲ ਹਾਸਲ ਕਰਨ ਤੱਕ ਦੇ ਸਫਰ ਵਿੱਚ ਉਹਨਾਂ ਦੀ ਕੋਈ ਬਹੁਤੀ ਵੱਡੀ ਮਦਦ ਨਹੀਂ ਕੀਤੀ ਜਾ ਰਹੀ ਹੈ।ਇਸ ਪ੍ਰਭਾਵਸ਼ਾਲੀ ਫੰਕਸ਼ਨ ਵਿੱਚ ਕਈ ਸਨਮਾਨਿਤ ਸ਼ਖਸੀਅਤਾਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਡੀਐਸਪੀ ਕਰਨੈਲ ਸਿੰਘ ਟਰੈਫਿਕ ਇੰਚਾਰਜ ਪਟਿਆਲਾ ਬਤੌਰ ਚੀਫ ਗੈਸਟ,ਸਰਦਾਰ ਮਨਦੀਪ ਸਿੰਘ ਚਾਹਲ ਵਾਈਸ ਚੇਅਰਮੈਨ ਐਸ,ਆਰ ਐਸ,ਕਾਲਜ ਕਲਿਆਣ ਬਤੌਰ ਸਪੈਸ਼ਲ ਗੈਸਟ ਅਤੇ ਡਾਕਟਰ ਸੁਖਦੀਪ ਸਿੰਘ ਬੋਪਾਰਾਏ ਪ੍ਰਧਾਨ ਮਹਾਰਾਣੀ ਕਲੱਬ ਪਟਿਆਲਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।