ਮਾਲਵਾ ਕਲੱਬ ਨੇ ਡੈਫ ਤੇ ਡੰਬ Trying ਦੀਆਂ ਫੀਸ ਭਰੀ, ਰਕੇਸ਼ ਕਪੂਰ ਗਰੇ ਮੈਟਰ ਬਠਿੰਡਾ ਦਾ ਸਹਿਯੋਗ ਰਿਹਾ

ਰਾਮਾ ਮੰਡੀ,11 ਦਸੰਬਰ ( ਪੰ.ਇ.)ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੀਆਂ ਤਿੰਨ ਡੀਫ ਤੇ ਡੰਮ ਭੈਣਾਂ ਮਹਿਕ ਕੌਰ,ਜੋਤੀ ਕੌਰ ਅਤੇ ਵੀਰਪਾਲ ਕੌਰ ਪੁੱਤਰੀਆਂ ਬੂਟਾ ਸਿੰਘ,ਜਿਹੜੀਆਂ ਕਿ MGD ਡੀਫ ਐਂਡ ਡਮ ਸਕੂਲ ਬਠਿੰਡਾ ਵਿਖੇ ਪੜ੍ਹਾਈ ਕਰ ਰਹੀਆਂ ਹਨ | ਇਹਨਾਂ ਲੜਕੀਆਂ ਦੀ 18000 ਰੁਪਏ ਫੀਸ ਮਾਲਵਾ ਵੈਲਫੇਅਰ ਕਲੱਬ ਵੱਲੋਂ ਦਾਨਵੀਰ ਰਕੇਸ਼ ਕਪੂਰ ਐਮ.ਡੀ. ਗ੍ਰੇ ਮੈਟਰ ਆਇਲੈਟਸ ਸੈਂਟਰ ਅਜੀਤ ਰੋਡ ਬਠਿੰਡਾ ਦੇ ਸਹਿਯੋਗ ਦੇ ਨਾਲ ਭਰੀ ਗਈ ਹੈ |ਇਸ ਮੌਕੇ ਸ੍ਰੀ ਰਕੇਸ਼ ਕਪੂਰ ਨੇ ਕਿਹਾ ਕਿ ਭਵਿੱਖ 'ਚ ਉਹਨਾਂ ਵੱਲੋਂ ਅਜਿਹੀ ਸੇਵਾ ਜਾਰੀ ਰਹੇਗੀ | ਮਾਲਵਾ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਬੋਲਦਿਆਂ ਹੋਇਆ ਕਿਹਾ ਕਿ ਭਵਿੱਖ ਦੇ ਵਿੱਚ ਵੀ ਇਹਨਾਂ ਲੜਕੀਆਂ ਦੀ ਪੜ੍ਹਾਈ ਨੂੰ ਨੇਪਰੇ ਚੜ੍ਹਾਉਣ ਦੇ ਵਿੱਚ ਕਲੱਬ ਦੇ ਵੱਲੋਂ ਦਾਨੀ ਸੱਜਣਾ ਦੇ ਸਹਿਯੋਗ ਨਾਲ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਨੇਕ ਕੰਮ ਲਈ ਹੁਣ ਤੱਕ ਪਰਮਜੀਤ ਕੌਰ ਯੂਐਸਏ, ਸੁਖਚੈਨ ਸਿੰਘ ਸਿੱਧੂ ਕੈਨੇਡਾ, ਸਰਪੰਚ ਰਮਨਦੀਪ ਸਿੰਘ ਹੈਪੀ ਸਿੱਧੂ,ਸਤਨਾਮ ਸਿੰਘ ICICI ਬੈਂਕ SRO ਆਦਿ ਦਾ ਖਾਸ ਤੌਰ 'ਤੇ ਸਹਿਯੋਗ ਰਿਹਾ।