Chandigarh MC Elections 2026: ਭਾਜਪਾ ਨੇ ਜਾਰੀ ਕੀਤੀ 23 ਉਮੀਦਵਾਰਾਂ ਦੀ ਪਹਿਲੀ ਸੂਚੀ, 7 ਮਹਿਲਾਵਾਂ ਨੂੰ ਦਿੱਤੀ ਟਿਕਟ

Chandigarh MC Elections 2026: ਭਾਜਪਾ ਨੇ ਜਾਰੀ ਕੀਤੀ 23 ਉਮੀਦਵਾਰਾਂ ਦੀ ਪਹਿਲੀ ਸੂਚੀ, 7 ਮਹਿਲਾਵਾਂ ਨੂੰ ਦਿੱਤੀ ਟਿਕਟ

Chandigarh MC Elections 2026: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਚੰਡੀਗੜ੍ਹ ਨਗਰ ਨਿਗਮ ਚੋਣਾਂ 2026 ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ 23 ਵਾਰਡਾਂ ਲਈ ਉਮੀਦਵਾਰਾਂ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਸੂਚੀ ਵਿੱਚ ਸੱਤ ਮਹਿਲਾ ਉਮੀਦਵਾਰਾਂ ਨੂੰ ਵੀ ਟਿਕਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕੁਝ ਤਜਰਬੇਕਾਰ ਚਿਹਰਿਆਂ ਨੂੰ ਮੁੜ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਭਾਜਪਾ ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਕ, ਵਾਰਡ ਨੰਬਰ 1 ਤੋਂ ਗੁਰਵਿੰਦਰ ਸਿੰਘ, ਵਾਰਡ 4 ਤੋਂ ਰਵਿੰਦਰ ਲੋਹਾਟ, ਵਾਰਡ 6 ਤੋਂ ਜਗਤਾਰ ਸਿੰਘ ਢਿੱਲੋਂ ਅਤੇ ਵਾਰਡ 7 ਤੋਂ ਅਰਵਿੰਦ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਵਾਰਡ 8 ਤੋਂ ਕਿਰਨ ਸਿੰਘ, ਵਾਰਡ 10 ਤੋਂ ਦਵਿੰਦਰ ਬਬਲਾ, ਵਾਰਡ 11 ਤੋਂ ਸੁਮਿਤਾ ਕੋਹਲੀ ਅਤੇ ਵਾਰਡ 12 ਤੋਂ ਸੌਰਭ ਜੋਸ਼ੀ ਚੋਣ ਲੜਨਗੇ।

ਭਾਜਪਾ ਦੀ ਪਹਿਲੀ ਸੂਚੀ ਵਿੱਚ ਇਨ੍ਹਾਂ ਉਮੀਦਵਾਰਾਂ ਨੂੰ ਮਿਲੀ ਟਿਕਟ

ਇਸੇ ਤਰ੍ਹਾਂ ਵਾਰਡ 13 ਤੋਂ ਸੁਖਜੀਵਨ ਕੌਰ, ਵਾਰਡ 16 ਤੋਂ ਰੋਹਿਤ ਘਬਰੀ, ਵਾਰਡ 17 ਤੋਂ ਐਡਵੋਕੇਟ ਮੀਨਾਕਸ਼ੀ ਸਿੰਘ ਅਤੇ ਵਾਰਡ 18 ਤੋਂ ਰਾਜੇਸ਼ ਕੁਮਾਰ ਗੁਪਤਾ (ਬਿੱਟੂ) ਨੂੰ ਟਿਕਟ ਦਿੱਤੀ ਗਈ ਹੈ।

ਵਾਰਡ 20 ਤੋਂ ਅਭੈ ਝਾਅ, ਵਾਰਡ 21 ਤੋਂ ਸੁਨੀਤਾ ਕੌਰ, ਵਾਰਡ 22 ਤੋਂ ਦੀਪਕ ਸ਼ਰਮਾ ਅਤੇ ਵਾਰਡ 24 ਤੋਂ ਦੀਪਕ ਮਹਾਜਨ ਭਾਜਪਾ ਦੇ ਉਮੀਦਵਾਰ ਹੋਣਗੇ।

ਵਾਰਡ 26 ਤੋਂ ਰੇਖਾ ਸੂਦ, ਵਾਰਡ 27 ਤੋਂ ਗੁਰਬਖਸ਼ ਰਾਵਤ, ਵਾਰਡ 28 ਤੋਂ ਅਮਿਤ ਮਿਸ਼ਰਾ, ਵਾਰਡ 29 ਤੋਂ ਪ੍ਰਿਆ ਵੋਹਰੋਤਰਾ, ਵਾਰਡ 33 ਤੋਂ ਕੰਵਰਜੀਤ ਸਿੰਘ ਰਾਣਾ, ਵਾਰਡ 34 ਤੋਂ ਭੁਪਿੰਦਰ ਸ਼ਰਮਾ ਅਤੇ ਵਾਰਡ 35 ਤੋਂ ਰਾਜਿੰਦਰ ਕੁਮਾਰ ਸ਼ਰਮਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

ਤਰੁਣ ਚੁੱਘ ਦੇ ਦਸਤਖਤਾਂ ਨਾਲ ਜਾਰੀ ਹੋਈ ਸੂਚੀ

ਪਾਰਟੀ ਵੱਲੋਂ ਜਾਰੀ ਕੀਤੀ ਗਈ ਇਸ ਸੂਚੀ 'ਤੇ ਰਾਜ ਸਭਾ ਮੈਂਬਰ ਅਤੇ ਭਾਜਪਾ ਹੈੱਡਕੁਆਰਟਰ ਦੇ ਇੰਚਾਰਜ ਤਰੁਣ ਚੁੱਘ ਦੇ ਦਸਤਖਤ ਹਨ। ਸੂਚੀ ਵਿੱਚ ਅਨੁਸੂਚਿਤ ਜਾਤੀ ਅਤੇ ਜਨਰਲ ਵਰਗ ਲਈ ਰਾਖਵੇਂ ਵਾਰਡਾਂ ਦੇ ਉਮੀਦਵਾਰਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।