ਤਲਵੰਡੀ ਸਾਬੋ ਪੁਲਿਸ ਤੇ ਨਾਜਾਇਜ ਹਿਰਾਸਤ ਵਿੱਚ ਰੱਖਣ ਦਾ ਦੋਸ਼। ਐਸ. ਐੱਚ. ਓ. ਨੇ ਕਿਹਾ ਮਾਮਲਾ ਲੈਣ ਦੇਣ ਦਾ

ਤਲਵੰਡੀ ਸਾਬੋ 31 ਅਕਤੂਬਰ (ਗੁਰਜੰਟ ਸਿੰਘ ਨਥੇਹਾ )- ਨਜ਼ਦੀਕੀ ਪਿੰਡ ਸੇਖਪੁਰਾ ਤੋਂ ਕੱਲ ਬਾਅਦ ਦੁਪਹਿਰ ਤਿੰਨ ਵਜੇ ਘਰੋਂ ਚੁੱਕੇ ਵਿਅਕਤੀ ਦੀ ਤਲਵੰਡੀ ਸਾਬੋ ਪੁਲਿਸ ਤੇ ਕੋਈ ਉੱਘ ਸੁੱਘ ਨਾ ਦੇਣ ਦਾ ਦੋਸ਼ ਲਾਉਂਦਿਆਂ ਲੜਕੇ ਦੇ ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਪੁਲਿਸ ਅਧਿਕਾਰੀ ਉਨਾਂ ਦੇ ਬੇਟੇ ਨੂੰ ਨਾਜ਼ਾਇਜ਼ ਤੰਗ ਪ੍ਰੇਸ਼ਾਨ ਕਰ ਰਹੀ ਹੈ। ਪੀੜਤ ਧਿਰ ਦੇ ਵਕੀਲ ਅਤੇ ਆਪਣਾ ਪੰਜਾਬ ਪਾਰਟੀ ਦੇ ਸਥਾਨਕ ਹਲਕਾ ਇੰਚਾਰਜ ਐਡਵੋਕੇਟ ਵਰਿੰਦਰ ਸਿੰਘ ਢਿੱਲੋਂ ਨੇ ਮਾਮਲੇ ਬਾਰੇ ਗੱਲਬਾਤ ਕਰਦਿਆਂ ਕਹਾ ਕਿ ਉਨਾਂ ਖੁਦ ਵੀ ਇਹ ਮਾਮਲਾ ਐਸ. ਐੱਸ. ਪੀ ਸਾਹਿਬ ਦੇ ਵੀ ਧਿਆਨ ਚ ਲਿਆਂਦਾ ਹੈ ਪ੍ਰੰਤੂ ਫਿਰ ਵੀ ਸਥਾਨਕ ਪੁਲਿਸ ਵਿਜੈ ਕੁਮਾਰ ਪੁੱਤਰ ਭੋਲਾ ਰਾਮ ਵਾਸੀ ਸੇਖਪੁਰਾ ਦੇ ਸੰਬੰਧ ਵਿੱਚ ਕੁੱਝ ਵੀ ਦੱਸਣ ਤੋਂ ਇਨਕਾਰੀ ਹੈ। ਉਨਾਂ ਦੋਸ਼ ਲਾਇਆ ਕਿ ਬੀਤੇ 30 ਘੰਟਿਆਂ ਤੋਂ ਨਾਜ਼ਾਇਜ਼ ਹਿਰਾਸਤ ਵਿੱਚ ਰੱਖੇ ਉਕਤ ਲੜਕੇ ਬਾਰੇ ਖਬਰ ਲਿਖੇ ਜਾਣ ਤੱਕ ਕੋਈ ਜਾਣਕਾਰੀ ਦੇਣ ਲਈ ਤਿਆਰ ਨਹੀਂ। ਮਾਮਲੇ ਸੰਬੰਧੀ ਪੱਖ ਪੁੱਛੇ ਜਾਣ ਤੇ ਥਾਣਾਂ ਮੁਖੀ ਜਸਵਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਲੈਣ ਦੇਣ ਦਾ ਹੈ ਸ਼ਿਕਾਇਤ ਦੇ ਆਧਾਰ ਤੇ ਵਿਜੇ ਕੁਮਾਰ ਦੀ ਕੱਲ ਸ਼ਾਮ ਅੱਠ ਵਜੇ ਦੀ ਬੰਦੀ ਪਾਈ ਹੈ ਅੱਜ ਐੱਸ. ਡੀ.ਐੱਮ. ਦੀ ਅਦਾਲਤ ਵਿੱਚ ਪੇਸ਼ ਕਰ ਦਿੱਤਾ ਜਾਵੇਗਾ।