ਬਿਜਲੀ ਮੋਟਰਾਂ ਦੇ ਬਿਲ ਨਹੀਂ ਲੱਗਣ ਦੇਵਾਂਗੇ - ਕਿਸਾਨ ਆਗੂ ਨਾਜਮ ਸਿੰਘ ਪੁੰਨਾਵਾਲ

ਧੂਰੀ,1 ਜੂਨ (ਮਹੇਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕਰਜੇ ਮਾਫ ਕਰਨ ਦਾ ਵਾਅਦਾ ਕੀਤਾ ਗਿਆ ਇਸੀ ਪਰ ਰਾਹਤ ਦੇਣ ਦੀ ਬਜਾਏ ਬਿਜਲੀ ਮੋਟਰਾਂ ਦੇ ਬਿਲ ਲਾਉਣ ਦੀ ਤਿਆਰੀ ਕਰ ਕੇ ਕਿਸਾਨਾਂ ਦੇ ਜਖਮਾਂ ਤੇ ਲੂਣ ਛਿੜਕਿਆ ਜਾ ਰਿਹਾ ਹੈ । ਸਰਕਾਰ ਦੇ ਇਸ ਘਿਨਾਉਣੇ ਕਾਰਨਾਮੇ ਖਿਲਾਫ਼ ਪਿੰਡ ਰੰਗੀਆਂ ਦੇ ਬਿਜਲੀ ਵਿਭਾਗ ਦੇ ਦਫਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਪ੍ਰਧਾਨ ਸਿਆਮ ਦਾਸ ਕਾਂਝਲੀ, ਨਾਜਮ ਸਿੰਘ ਪੁੰਨਾਵਾਲ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ । ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਰਾਹਤ ਦੇਣ ਲਈ ਬਿਜਲੀ ਮੋਟਰਾਂ ਦੇ ਬਿਲ ਨਾ ਲਾਏ ਜਾਣ ।ਜੇਕਰ ਸਰਕਾਰ ਨੇ ਕਿਸਾਨ ਵਿਰੋਧੀ ਫੈਸਲਾ ਵਾਪਸ ਨਾ ਲਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ।ਇਸ ਮੌਕੇ ਪਿੰਡ ਹਸਨਪੁਰ, ਰੰਗੀਆਂ, ਕਿਲ੍ਹਾ ਹਕੀਮਾਂ, ਬਾਲੀਆਂ ਦੇ ਕਿਸਾਨ ਲਖਵੀਰ ਸਿੰਘ ਬਾਲੀਆ,ਬੇਅੰਤ ਸਿੰਘ ਬਾਲੀਆ,ਬੰਤ ਸਿੰਘ ਬਾਲੀਆ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਅਮਰਜੀਤ ਸਿੰਘ, ਹਰਪਾਲ ਸਿੰਘ, ਹਰਬੰਸ ਸਿੰਘ, ਰਾਜ ਕੁਮਾਰ, ਜੱਗਾ ਸਿੰਘ, ਸੁਰਜੀਤ ਸਿੰਘ ਬਾਲੀਆ ਨੇ ਭਾਗ ਲਿਆ ।ਫੋਟੋ ਕੈਪਸਨ - ਕਿਸਾਨਾਂ ਦੀਆਂ ਬਿਜਲੀ ਮੋਟਰਾਂ ਦੇ ਬਿਲ ਲਾਉਣ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਕਿਸਾਨ ਸਰਕਾਰ ਦਾ ਪੁਤਲਾ ਫੂਕਦੇ ਹੋਏ ।

Posted By: MAHESH JINDAL