ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨੇ ਹੀ ਪੈਣਗੇ : ਸ.ਨਰਿੰਦਰ ਸਿੰਘ ਮਾਨ
- ਪੰਜਾਬ
- 30 Jan,2021
ਗੜ੍ਹਸ਼ੰਕਰ,ਅਮਰੀਸ਼ ਆਨੰਦ,ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਵਰੂਹਾਂ ਤੇ ਡਟੇ ਕਿਸਾਨਾਂ ਦਾ ਜੋਰਦਾਰ ਸਮੱਰਥਨ ਕਰਦਿਆਂ ਉੱਘੇ ਸਮਾਜ ਸੇਵਕ ਤੇ ਹਲਕਾ ਗੜ੍ਹਸ਼ੰਕਰ ਦੇ ਟਰੱਕ ਯੂਨੀਅਨ ਦੇ ਪ੍ਧਾਨ ਸ.ਨਰਿੰਦਰ ਸਿੰਘ ਮਾਨਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਇਹ ਕਾਲੇ ਕਾਨੂੰਨ ਵਾਪਿਸ ਲੈਣੇ ਹੀ ਪੈਣਗੇ। ਉਹਨਾਂ ਦੱਸਿਆ ਕਿ ਅੱਜ ਦੁਨੀਆਂ ਭਰ ਵਿੱਚ ਇਹਨਾਂ ਕਾਲੇ ਕਾਨੂੰਨ ਨੂੰ ਲੈ ਕੇ ਲੋਕ ਵਿਰੋਧ ਕਰ ਰਹੇ ਹਨ। ਇਨਸਾਫ ਪਸੰਦ ਲੋਕ ਮੋਦੀ ਸਰਕਾਰ ਦੇ ਇਸ ਵਰਤਾਰੇ ਤੋਂ ਪੀੜਤ ਹਨ, ਐਨੀ ਕੜਾਕੇ ਦੀ ਠੰਡ ਵਿਚ ਵੀ ਕਿਰਤੀ ਵਰਗ ਕਿਸੇ ਵੀ ਆਫਤ ਦੀ ਪ੍ਰਵਾਹ ਕੀਤੇ ਬਗੈਰ ਆਪਣੀ ਹੋਂਦ ਬਣਾਈ ਰੱਖਣ ਲਈ ਲੜ ਰਿਹਾ ਹੈ। ਇਸ ਦੇ ਦੌਰਾਨ ਵੀ ਮੋਦੀ ਸਰਕਾਰ ਦਾ ਵਿਵਹਾਰ ਤਾਨਾਸ਼ਾਹੀ ਹੈ। ਜੋ ਕਿ ਨਿੰਦਣਯੋਗ ਹੈ। ਉਹਨਾਂ ਕਬੱਡੀ ਪ੍ਬੰਧਕਾ ਤੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਾਰਾ ਧਿਆਨ ਸੰਘਰਸ਼ ਵੱਲ ਕੇਂਦਰਿਤ ਕਰਨ। ਉਹਨਾਂ ਕਿਸਾਨ ਆਗੂਆਂ ਵਲੋਂ ਪਾਏ ਜਾ ਰਹੇ ਯੋਗਦਾਨ ਦੀ ਸਲਾਘਾ ਕੀਤੀ। ਉਹਨਾਂ ਕਾਲੇ ਕਾਨੂੰਨ ਦਾ ਮਸਲਾ ਜਲਦੀ ਹੱਲ ਹੋਣ ਦੀ ਉਮੀਦ ਜਤਾਈ।
Posted By:
Amrish Kumar Anand