ਧੂਰੀ, 22 ਮਾਰਚ (ਮਹੇਸ਼ ਜਿੰਦਲ) ਪਾਵਰਕਾਮ ਦੇ ਵਧੀਕ ਨਿਗਰਾਨ ਇੰਜੀਨੀਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ.ਵੀ. ਗਰਿੱਡ ਧੂਰੀ ਤੋਂ ਚਲੱਦੇ 11 ਕੇ.ਵੀ. ਫੀਡਰ ਮਾਲੇਰਕੋਟਲਾ ਰੋਡ ਕੈਟਾਗਿਰੀ-2 ਅਤੇ 220 ਕੇ.ਵੀ. ਗਰਿੱਡ ਕਹੇਰੂ ਤੋਂ ਚੱਲਦੀ 11 ਕੇ.ਵੀ. ਸ਼ੇਰਪੁਰ ਰੋਡ ਕੈਟਾਗਿਰੀ-2 ਫੀਡਰ ਦੀ ਸਾਂਭ ਸੰਭਾਲ ਅਤੇ ਮੁਰੰਮਤ ਦੇ ਚਲਦਿਆਂ ਮਾਲੇਰਕੋਟਲਾ ਰੋਡ ਇੰਡਸਟਰੀ, ਸ਼ੇਰਪੁਰ ਰੋਡ ਇੰਡਸਟਰੀ, ਕੱਕੜਵਾਲ ਰੋਡ ਅਤੇ ਕੱਕੜਵਾਲ ਤੋਂ ਬੇਨੜਾ ਰਸਤੇ ਉੱਪਰ ਚੱਲਦੀਆਂ ਉਦਯੋਗਿਕ ਇਕਾਈਆਂ ਦੀ ਬਿਜ਼ਲੀ ਸਪਲਾਈ ਸਵੇਰੇੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮਿਤੀ 24 ਮਾਰਚ ਦਿਨ ਐਤਵਾਰ ਨੂੰ ਬੰਦ ਰਹੇਗੀ।