ਨਵੇਂ ਸਾਲ ਦੇ ਸੁਭ ਮੌਕੇ ਲੋੜਵੰਦ ਤੇ ਵਿਧਵਾ ਔਰਤਾਂ ਲਈ ਰਾਸ਼ਨ ਵੰਡ ਸਮਾਰੋਹ ਕਰਵਾਇਆ

ਦੋਰਾਹਾ, (ਅਮਰੀਸ਼ ਆਨੰਦ)ਨਵੇਂ ਸਾਲ ਦੇ ਸੁਭ ਮੌਕੇ ਤੇ ਸਥਾਨਕ ਸਨਾਤਨ ਧਰਮ ਮੰਦਿਰ ਵਿਖੇ ਸ਼੍ਰੀ ਦੁਰਗਾ ਮਾਤਾ ਪ੍ਰਚਾਰ ਸਮਿਤੀ,ਯੂਥ ਵੈੱਲਫੇਅਰ ਕਲੱਬ ਦੋਰਾਹਾ ਤੇ ਸਮੂਹ ਦੋਰਾਹਾ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ 12ਵਾ ਸਲਾਨਾ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ.ਸਮਾਗਮ ਦੌਰਾਨ ਸ਼੍ਰੀ ਦੁਰਗਾ ਮਾਤਾ ਸਮਿਤੀ ਦੇ ਮੈਂਬਰਾਂ ਵਲੋਂ ਸਭ ਤੋਂ ਪਹਿਲਾ ਸ਼੍ਰੀ ਸਨਾਤਨ ਧਰਮ ਮੰਦਿਰ ਵਿਚ ਦੁਰਗਾ ਮਾਤਾ ਜੀ ਦੀ ਪੂਜਾ ਕੀਤੀ ਗਈ ਤੇ ਸਮੂਹ ਇਲਾਕੇ ਦੇ ਲੋਕਾਂ ਦੀ ਸੁਖ ਸ਼ਾਂਤੀ ਤੇ ਤਰੱਕੀ ਲਈ ਕਾਮਨਾ ਕੀਤੀ ਗਈ. ਇਸ ਧਾਰਮਿਕ ਸਮਾਗਮ ਤੇ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਪਾਇਲ ਤੋਂ ਵਿਧਾਇਕ ਸ. ਲਖਵੀਰ ਸਿੰਘ ਲੱਖਾਂ ਨਤਮਸਤਕ ਹੋਏ ਤੇ 108 ਵਿਧਵਾ ਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ.ਓਹਨਾ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਲੋੜਵੰਦਾਂ ਦੀ ਸੇਵਾ ਮਨੁੱਖੀ ਜਿੰਦਗੀ ਦਾ ਹਿੱਸਾ ਬਣ ਜਾਵੇ ਤਾਂ ਇਨ੍ਹਾਂ ਪਲਾਂ ਨੂੰ ਪਰਮਾਤਮਾ ਦੀ ਗੋਦ ਵਿੱਚ ਬੈਠਣ ਵਰਗਾ ਨਿੱਘ ਮਿਲਦਾ ਹੈ। ਸਨਾਤਨ ਧਰਮ ਦੇ ਸੇਵਾ ਮਾਰਗ ਦੇ ਪਾਂਧੀ ਦੋਰਾਹਾ ਵਾਸੀ ਵਿੱਕੀ ਬੈਕਟਰ ਵੱਲੋ ਹਰ ਸਾਲ ਬਸਤਰ ਅਤੇ ਰਾਸ਼ਨ ਵੰਡਣ ਦੀ ਇਸ ਵਰ੍ਹੇ ਦੀ ਸੇਵਾ ਦਾ ਮੈ ਵੀ ਹਿੱਸਾ ਬਣਿਆ,ਮਨ ਨੂੰ ਬੜਾ ਹੀ ਸਕੂਨ ਮਿਲਿਆ ਇਸ ਮੌਕੇ ਓਹਨਾ ਨਾਲ ਦੋਰਾਹਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬੰਤ ਸਿੰਘ ਦੋਬੁਰਜੀ,ਸਾਬਕਾ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ, ਸਨਾਤਨ ਧਰਮ ਮੰਦਿਰ ਦੇ ਪ੍ਰਧਾਨ ਡਾ.ਜੇ.ਐਲ.ਆਨੰਦ, ਏ.ਕੇ. ਟੰਡਨ, ਪੰਡਿਤ ਰਾਮ ਮਨੋਹਰ ਤਿਵਾੜੀ, ਸ਼੍ਰੀ ਦੁਰਗਾ ਪ੍ਰਚਾਰ ਸਮਿਤੀ ਦੇ ਪ੍ਰਧਾਨ ਰਿੱਕੀ ਬੈਕਟਰ,ਅਨੀਸ਼ ਬੈਕਟਰ,ਸਾਬਕਾ ਪ੍ਰਧਾਨ ਰਾਜਵੀਰ ਰੂਬਲ ਪ੍ਰਿਸੀਪਲ ਜਤਿੰਦਰ ਸ਼ਰਮਾ,ਲੇਖ ਰਾਜ ਆਨੰਦ, ਪੰਕਜ ਗੌਤਮ ਰਿੰਕੂ ਆਨੰਦ ਬੌਬੀ ਤਿਵਾੜੀ,ਪਾਲੀ ਬੈਕਟਰ ਪੰਡਿਤ ਅਮਰੀਸ਼ ਰਿਸ਼ੀ,ਮਨੋਜ ਗੋਇਲ ਸੀ.ਏ, ਮੋਹਨ ਲਾਲ ਪਾਂਡੇ,ਅਨੂਪ ਬੈਕਟਰ,ਅਨਿਲ ਭਨੋਟ ਸਲਦੀਪ ਕੁਮਾਰ,ਭਗਵਾਨ ਪੰਡਿਤ, ਪੰਡਿਤ ਕ੍ਰਿਪਾ ਸ਼ੰਕਰ ਤੇ ਸਮੂਹ ਦੋਰਾਹਾ ਵਾਸੀ ਹਾਜ਼ਰ ਸਨ.