ਦੋਰਾਹਾ,ਕੱਲ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਆਯੋਜਿਤ ਕੀਤੇ ਗਏ ਐਫ.ਏ.ਪੀ ਸਰਬੋਤਮ ਸਕੂਲ ਐਵਾਰਡ 2021 ਸਮਾਰੋਹ ਵਿਚ ਸਰਸਵਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਨੂੰ 'ਸਰਬੋਤਮ ਸਕੂਲ ਫ਼ਾਰ ਅਕਾਦਮਿਕ ਪਰਫੌਰਮੰਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਸਰਸਵਤੀ ਸਕੂਲ ਦੋਰਾਹਾ ਦੇ ਡਾਇਰੈਕਟਰ ਐਮ.ਐਲ.ਗੋਇਲ ਤੇ ਪ੍ਰਿਸੀਪਲ ਸ਼੍ਰੀ ਡੀ.ਐਸ.ਗੁਸਾਈਂ ਤੇ ਪ੍ਰੀਤਿਸ਼ ਗੁਸਾਈਂ ਨੇ ਐਜੂਕੇਸ਼ਨ ਲੀਡਰਾਂ ਰੇਗੁਲੇਟਰਾਂ, ਪ੍ਰੀ- ਸਕੂਲ ਨਾਲ ਜੁੜ੍ਹੇ ਨੀਤੀ ਨਿਰਮਾਤਾ ਦੀ ਮੌਜੂਦਗੀ 'ਚ ਇਹ ਸਨਮਾਨ ਪ੍ਰਾਪਤ ਕੀਤਾ,ਓਹਨਾ ਸਾਰਿਆਂ ਨੂੰ ਸੰਬੋਧਿਤ ਕਰਦੇ ਕਿਹਾ ਕਿ ਇਹ ਪੁਰਸਕਾਰ ਪੂਰੇ ਸਰਸਵਤੀ ਸਕੂਲ ਦੇ ਸਟਾਫ ਦੀਆ ਕੋਸ਼ਿਸ਼ਾਂ ਦਾ ਫ਼ਲ ਹੈ,ਇਹ ਪ੍ਰਾਪਤੀ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ.