ਰਾਜਪੁਰਾ ਦੇ ਕੈਮਿਸਟਾ ਨੇ ਦਕਾਨਾ ਬੰਦ ਕਰਕੇ ਈ-ਫਾਰਮੇਸ਼ੀ ਦਾ ਕੀਤਾ ਵਿਰੋਧ

ਰਾਜਪੁਰਾ 28 ਸਤੰਬਰ (ਰਾਜੇਸ਼ ਡੇਹਰਾ ) ਅੱਜ 28 ਸਤੰਬਰ ਨੂੰ ਦੇਸ ਭਰ ਵਿਚ ਕੈਮਿਸਟਾ ਵੱਲੋਂ ਈ-ਫਾਰਮੇਸੀ ਦੇ ਵਿਰੋਧ ਵਿਚ ਆਪਣੀ ਦੁਕਾਨਾ ਬੰਦ ਕਰਕੇ ਕੇਦਰ ਸਰਕਾਰ ਖਿਲਾਫ ਰੋਸ ਪ੍ਰਦਰਸਨ ਕਰਦੇ ਹੋਏ ਆਪਣਾ ਗੁੱਸਾ ਜਾਹਿਰ ਕੀਤਾ।ਜਿਸ ਦੇ ਚਲਦੇ ਰਾਜਪੁਰਾ ਵਿਚ ਵੀ ਅਲੱਗ ਅਲੱਗ ਥਾਂ ਤੇ ਕੈਮਿਸਟ ਦੀਆਂ ਐਸੋਸੀਏਸ਼ਨਾਂ ਵਲੋਂ ਦੁਕਾਨਾਂ ਬੰਦ ਕਰਕੇ ਆਪਣੀ ਏਕਤਾ ਦਾ ਸਬੂਤ ਦਿੱਤਾ।ਕੈਮਿਸਟ ਐਂਡ ਡਰੱਗਿਸਟ ਅੇਸੋਸੀਏਸਨ ਦੇ ਪ੍ਰਧਾਨ ਜਗਨੰਦਨ ਗੁਪਤਾ ਅਤੇ ਚੇਅਰਮੈਨ ਇੰਦਰਪਾਲ ਸਿੰਘ ਬੱਗਾ ਦੀ ਅਗਵਾਈ ਹੇਠ ਸਾਰੇ ਕੈਮਿਸਟਾ ਵੱਲੋਂ ਈ-ਫਾਰਮੇਸੀ ਦਾ ਵਿਰੋਧ ਕਰਦੇ ਹੋਏ ਆਪਣੀਆ ਕੈਮਿਸਟ ਦੀਆ ਸਾਰੀਆ ਦੁਕਾਨਾ ਬੰਦ ਰੱਖ ਕੇ ਕੇਂਦਰ ਸਰਕਾਰ ਖਿਲਾਫ ਆਪਣਾ ਗੁੱਸਾ ਕੱਢਦੇ ਹੋਏ ਨਾਅਰੇਬਾਜੀ ਕੀਤੀ।ਇਸ ਮੋਕੇ ਅੇਸੋਸੀਏਸਨ ਦੇ ਪ੍ਰਧਾਨ ਜਗਨੰਦਨ ਗੁਪਤਾ ਅਤੇ ਚੇਅਰਮੈਨ ਇੰਦਰਪਾਲ ਸਿੰਘ ਬੱਗਾ ਨੇ ਦੱਸਿਆ ਕਿ ਈ-ਫਾਰਮੇਸੀ ਬਿਨਾ ਕਿਸੇ ਡਾਕਟਰ ਦੀ ਪਰਚੀ ਤੋ ਹੀ ਦਵਾਈਆ ਵੇਚ ਰਹੀ ਹੈ।ਜੇਕਰ ਡਾਕਟਰ ਦੀ ਪਰਚੀ ਹੁੰਦੀ ਹੈ ਤਾ ਉਹ ਡਾਕਟਰ ਪਰਚੀ ਲਿਖਣ ਦੀ ਯੋਗਤਾ ਨਹੀ ਰੱਖਦਾ।ਜਿਸ ਕਾਰਨ ਪਾਬੰਦੀ ਸੁਦਾ ਦਵਾਈਆ ਈ-ਫਾਰਮੇਸੀ ਤੋ ਮੰਗਵਾ ਕੇ ਉਨਾ ਦੀ ਦੁਰ ਵਰਤੋ ਕੀਤੀ ਜਾ ਰਹੀ ਹੈ ਜਿਸ ਦਾ ਖਮਿਆਜਾ ਵਿਚਾਰੇ ਕੈਮਿਸਟਾ ਨੂੰ ਭੁਕਤਣਾ ਪੇ ਰਿਹਾ ਹੈ।ਉਨਾ ਦੱਸਿਆ ਕਿ ਵਾਰ ਵਾਰ ਕੇਂਦਰ ਸਰਕਾਰ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਉਨਾ ਦੇ ਕੰਨ ਤੇ ਜੂੰਹ ਤੱਕ ਨਹੀ ਸਿਰਕੀ।ਜਿਸ ਦੇ ਰੋਸ ਵੱਜੋ ਉਨਾ ਨੇ ਅੱਜ ਆਪਣੀਆ ਕੈਮਿਸਟ ਦੁਕਾਨਾ ਮੁਕੰਮਲ ਬੰਦ ਕੀਤੀਆ।ਜੇਕਰ ਫਿਰ ਵੀ ਕੋਈ ਹੱਲ ਨਾ ਨਿਕਲਿਆ ਤਾ ਏ.ਆਈ.ਓ.ਸੀ.ਡੀ ਦੇ ਹੁਕਮਾ ਅਨੁਸਾਰ ਉਹ ਆਪਣਾ ਸੰਘਰਸ ਹੋਰ ਤਿੱਖਾ ਕਰਨਗੇ।ਇਸ ਮੋਕੇ ਕੈਮਿਸਟ ਅੇਸੋਸੀਏਸਨ ਵੱਲੋਂ ਆਮ ਜੰਤਾ ਤੋ ਮੁਆਫੀ ਵੀ ਮੰਗੀ ਕਿ ਉਨਾ ਨੂੰ ਕੈਮਿਸਟ ਦੀਆ ਦੁਕਾਨਾ ਬੰਦ ਹੋਣ ਕਾਰਨ ਪ੍ਰੇਸਾਨ ਹੋਣਾ ਪਿਆ। ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਰਾਜਪੁਰਾ ਦੇ ਅਹੁਦੇਦਾਰਾਂ ਵੱਲੋਂ ਨਾਇਬ ਤਹਿਸੀਲਦਾਰ ਹਰਨੇਕ ਸਿੰਘ ਨੂੰ ਦਿੱਤਾ ਮੰਗ ਪੱਤਰ। ਇਸ ਮੋਕੇ ਰਵਿੰਦਰ ਸਿੰਘ ਰਵੀ ਸਰਪਸਤ, ਅਨਿਲ ਅਸ਼ੀਜਾ ਸਰਪਰਸਤ, ਸਮੀਰ ਜਾਸੂਜਾ ਉਪ ਪ੍ਰਧਾਨ, ਦੀਪਕ ਅਸੀਜਾ ਉਪ ਪ੍ਰਧਾਨ, ਜਗਜੀਤ ਸਿੰਘ ਜਨਰਲ ਸੈਕਟਰੀ, ਮਨਮੀਤ ਸਿੰਘ ਜੈਮਨੀ ਜੋਆਇਟ ਸੈਕਟਰੀ, ਪਰਮਜੀਤ ਸਿੰਘ ਜੋਆਇਟ ਸੈਕਟਰੀ, ਦੀਪ ਜਸੂਜਾ ਖਿਚਾਨਚੀ, ਰੱਬੀ ਖਾਨ ਉਪ ਖਿਚਾਨਚੀ ,ਨਰੇਸ਼ ਗੋਸਵਾਮੀ ਉਰਗਨਾਇਜਰ, ਮਹੇਸ਼ ਕਾਲੜਾ ਪ੍ਰੈਸ ਸੈਕਟਰੀ, ਜਤਿੰਦਰ ਬੱਬਰ ਪ੍ਰੈਸ ਸੈਕਟਰੀ, ਲਾਲ ਚੰਦ ਮਿੱਤਲ ਐਡਵਾਇਜ਼ਰ, ਸੋਹਨ ਸਿੰਘ ਐਡਵਾਇਜ਼ਰ ,ਸੋਨੂੰ ਬੱਤਰਾ ਸਮੇਤ ਕੈਮਿਸਟ ਮੋਜੂਦ ਸਨ।