ਭਾਰੀ ਮੀਂਹ ਕਾਰਨ ਆਈ ਆਫ਼ਤ 'ਚ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰੋ :ਗੁਪਤਾ

ਪਟਿਆਲਾ,ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਅਤੇ ਸ਼ਿਵ ਸੈਨਾ ਹਿੰਦੁਸਤਾਨ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ,ਸਾਬਕਾ ਡੀ.ਐੱਸ.ਪੀ ਪੰਜਾਬ ਪੁਲਿਸ ਐਡਵੋਕੇਟ ਸ਼੍ਰੀ ਰਾਜਿੰਦਰ ਪਾਲ ਆਨੰਦ ਨੇ ਸਾਂਝੇ ਤੌਰ ਤੇ ਭਾਰੀ ਮੀਂਹ ਕਾਰਨ ਪੰਜਾਬ 'ਚ ਬਣੀ ਹੜ੍ਹਾਂ ਦੀ ਸਥਿਤੀ 'ਤੇ ਜਿੱਥੇ ਚਿੰਤਾ ਜ਼ਾਹਿਰ ਕੀਤੀ ਉੱਥੇ ਉਨ੍ਹਾਂ ਇਸ ਕੁਦਰਤੀ ਆਫ਼ਤ ਵੇਲੇ ਸ਼ਿਵ ਸੈਨਾ ਹਿੰਦੁਸਤਾਨ ਦੇ ਸਮੂਹ ਆਗੂਆਂ ਤੇ ਵਲੰਟੀਅਰਾਂ ਨੂੰ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨ ਲਈ ਅਪੀਲ ਕੀਤੀ ਹੈ।ਇਸ ਮੌਕੇ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਨੇ ਕਿਹਾ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਨੇ ਪੰਜਾਬ 'ਚ ਕਹਿਰ ਢਾਹਿਆ ਹੋਇਆ ਹੈ,ਕਈ ਜ਼ਿਲਿ੍ਆਂ ਦੇ ਇਲਾਕਿਆਂ 'ਚ ਸਥਿਤੀ ਹੋਰ ਵੀ ਭਿਆਨਕ ਹੈ।ਉਨ੍ਹਾਂ ਕਿਹਾ ਇਸ ਆਫ਼ਤ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਡੁੱਬ ਚੁੱਕੀਆਂ ਹਨ ਤੇ ਲੋਕਾਂ ਦੇ ਘਰਾਂ 'ਚ ਪਾਣੀ ਭਰ ਗਿਆ ਹੈ।ਇਸ ਅੌਖੀ ਘੜੀ'ਚ ਲੋਕਾਂ ਦੀ ਸੇਵਾ ਕਰਨਾ ਸਾਡਾ ਸਭ ਦਾ ਫ਼ਰਜ਼ ਬਣਦਾ ਹੈ।ਉਨ੍ਹਾਂ ਸ਼ਿਵ ਸੈਨਾ ਹਿੰਦੁਸਤਾਨ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੂੰ ਇਸ ਨਾਜ਼ੁਕ ਹਾਲਾਤ'ਚਲੋੜਵੰਦਾਂ ਤਕ ਭੋਜਨ, ਕੱਪੜਾ,ਦਵਾਈਆਂ,ਪਸ਼ੂਆਂ ਲਈ ਹਰਾ ਚਾਰਾ ਆਦਿ ਹਰ ਤਰ੍ਹਾਂ ਦੀ ਮਦਦ ਲਈ ਅੱਗੇ ਆਉਣ ਲਈ ਅਪੀਲ ਕੀਤੀ ਤੇ ਕਿਹਾ ਪੀੜਤਾਂ ਦੀ ਸੇਵਾ ਕਰਨਾ ਮਨੁੱਖਤਾ ਦਾ ਫਰਜ਼ ਬਣਦਾ ਹੈ,ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੀ ਟੀਮ ਦੇ ਸੀਨੀਅਰ ਲੀਡਰ ਤੇ ਵਰਕਰ ਮੌਜੂਦ ਸਨ.