- ਖੰਨਾ,(ਅਮਰੀਸ਼ ਆਨੰਦ) ਸਾਦਾ ਖਾਣਾ ਤੇ ਰੋਜ਼ਾਨਾ ਸੈਰ ਸਿਹਤਮੰਦ ਜੀਵਨ ਲਈ ਜਰੂਰੀ ਬੇਹੱਦ ਜਰੂਰੀ ਹੈ,ਸਾਦਾ ਖਾਣਾ ਖਾਣ ਤੇ ਰੋਜ਼ਾਨਾ ਸੈਰ ਕਰਨ ਵਾਲਾ ਇਨਸਾਨ ਤੰਦਰੁੁਸਤ ਤੇ ਖੁੁਸ਼ਹਾਲ ਜੀਵਨ ਜਿਊਂਦਾ ਹੈ।ਇਸ ਲਈ ਸਾਨੂੰ ਹਮੇਸ਼ਾ ਸਾਦਾ ਖਾਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਕਤ ਪ੍ਰਗਟਾਵਾ ਗੋਬਿੰਦਗੜ੍ਹ ਪਬਲਿਕ ਕਾਲਜ ਅਲੌੜ ਖੰਨਾ ਦੀ ਪ੍ਰਿੰਸੀਪਲ ਡਾ.ਨੀਨਾ ਸੇਠ ਪਜਨੀ ਨੇ ਪ੍ਰੈਸ ਨਾਲ ਵਿਸ਼ੇਸ਼ ਗੱਲਬਾਤ ਕਰਦੇ ਕਿਹਾ ਕਿ ਸਾਦਾ ਖਾਣਾ ਤੇ ਰੋਜ਼ਾਨਾ ਸੈਰ ਸਿਹਤਮੰਦ ਜੀਵਨ ਲਈ ਜਰੂਰੀ ਬੇਹੱਦ ਜਰੂਰੀ ਹੈ,ਸਾਦਾ ਖਾਣਾ ਖਾਣ ਤੇ ਰੋਜ਼ਾਨਾ ਸੈਰ ਕਰਨ ਵਾਲਾ ਇਨਸਾਨ ਤੰਦਰੁੁਸਤ ਤੇ ਖੁੁਸ਼ਹਾਲ ਜੀਵਨ ਜਿਊਂਦਾ ਹੈ।ਇਸ ਲਈ ਸਾਨੂੰ ਹਮੇਸ਼ਾ ਸਾਦਾ ਖਾਣ ਨੂੰ ਤਰਜੀਹ ਦੇਣੀ ਚਾਹੀਦੀ ਹੈ।ਉਨ੍ਹਾਂ ਕਿਹਾ ਯੋਗਾ ਵੀ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ 'ਚ ਬਹੁਤ ਸਹਾਈ ਹੁੰਦਾ ਹੈ।ਉਨ੍ਹਾਂ ਕਿਹਾ ਅਜੋਕੇ ਸਮੇਂ 'ਚ ਜੰਕ ਫੂਡ ਸਾਡੇ ਬੱਚਿਆਂ ਦਾ ਖਾਣ-ਪੀਣ ਦਾ ਅਕਸ ਖਰਾਬ ਕਰ ਰਹੇ ਹਨ,ਜਿਸ ਕਾਰਨ ਬੱਚੇ ਛੋਟੀ ਉਮਰ 'ਚ ਹੀ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।ਉਨ੍ਹਾਂ ਕਿਹਾ ਬੱਚਿਆਂ ਦੇ ਮਾਪਿਆਂ ਨੂੰ ਵੀ ਚਾਹੀਦਾ ਕਿ ਉਹ ਆਪਣੇ ਬੱਚਿਆਂ ਨੂੰ ਬਰਗਰ, ਨੂਡਲਜ਼ ਆਦਿ ਤੋਂ ਬਚਾ ਕੇ ਸਾਦਾ ਭੋਜਨ, ਫਲ ਤੇ ਦੁੱਧ ਦਹੀ ਆਦਿ ਰਵਾਇਤੀ ਖਾਣੇ ਖਾਣ ਲਈ ਪੇ੍ਰਿਤ ਕਰਨ।