ਧਰਤੀ ਉਪਰ ਵੱਧ ਰਹੀ ਗਰਮੀ ਗੰਭੀਰ ਤੇ ਚਿੰਤਾ ਵਾਲਾ ਵਿਸ਼ਾ- ਰਮਣੀਕ ਸੰਧੂ

ਲੁਧਿਆਣਾ,14 ਅਪ੍ਰੈਲ(ਆਨੰਦ)-ਪੰਜਾਬੀ ਰੰਗਮੰਚ ਤੇ ਫ਼ਿਲਮੀ ਅਦਾਕਾਰਾ ਰਮਣੀਕ ਸੰਧੂ ਨੇ ਪੰਜਾਬ ਇੰਫੋਲਾਈਨ ਦੇ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਿਹਾ ਕਿ ਧਰਤੀ ਉਪਰ ਵੱਧ ਰਹੀ ਗਰਮੀ ਬੜੀ ਹੀ ਗੰਭੀਰਤਾਂ ਵਾਲੀ ਗੱਲ ਹੈ ਅਤੇ ਧਰਤੀ ਹੇੇਠਲੇ ਪਾਣੀ ਦਾ ਨੀਵਾਂ ਹੋ ਰਿਹਾ ਪੱਧਰ ਬੜਾ ਹੀ ਗੰਭੀਰ ਅਤੇ ਚਿੰਤਾ ਵਾਲਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਪਾਣੀ ਅਤਿ ਅਨਮੋਲ ਹੈ ਤੇ ਪਾਣੀ ਤੋਂ ਬਿਨ੍ਹਾਂ ਧਰਤੀ ਉਪਰ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ,ਇਸ ਲਈ ਪਾਣੀ ਦੀ ਬੱਚਤ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ|ਉਹਨਾਂ ਇਹ ਵੀ ਕਿਹਾ ਕਿ ਚੋਗਿਰਦੇ ਨੂੰ ਹਰਾ ਭਰਾ ਕਰਨ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਅਤਿ ਜ਼ਰੂਰੀ ਹੈ ਤੇ ਇਸਦੇ ਨਾਲ ਨਾਲ ਸ਼ਹਿਰ ਨੂੰ ਹਰਾ ਭਰਾ ਅਤੇ ਸੁੰਦਰ ਬਣਾਉਣ ਵਿੱਚ ਸਾਨੂੰ ਆਪਣਾ ਪੂਰਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਵੀ ਦੇਣਾ ਚਾਹੀਦਾ ਹੈ.