ਭਾਜਪਾ ਵਰਕਰਾਂ ਨੇ ਨਵੇਂ ਬਣੇ ਭਾਜਪਾ ਜਿਲਾ ਅੰਮ੍ਰਿਤਸਰ ਦੇ ਪ੍ਰਧਾਨ ਨੂੰ ਕੀਤੇ ਸਨਮਾਨਿਤ l
- ਪੰਜਾਬ
- 23 Jan,2020
ਭਾਰਤੀਯ ਜਨਤਾ ਪਾਰਟੀ ਦੇ ਜਿਲ੍ਹਾ ਅੰਮ੍ਰਿਤਸਰ ਦੇ ਨਵੇਂ ਬਣੇ ਪ੍ਰਧਾਨ ਸ੍ਰੀ suresh ਮਹਾਜਨ ਜੀ ਨੂੰ ਅੱਜ ਹਲਕਾ ਅੰਮ੍ਰਿਤਸਰ ਉਤ੍ਤਰੀ ਦੇ ਭਾਜਪਾ ਵਰਕਰਾਂ ਨੇ ਉਹਨਾਂ ਦੇ ਨਿਵਾਸ ਸਥਾਨ ਤੇ ਸਨਮਾਨਿਤ ਕਰਕੇ ਉਹਨਾਂ ਨੂੰ ਵਧਾਈ ਦਿੱਤੀ l ਭਾਜਪਾ ਵਰਕਰਾਂ ਦਾ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹ ਦੁਨੀਆਂ ਦੀ ਸਭ ਤੋਂ ਵਡੇ ਰਾਜਨੀਤਿਕ ਦਲ ਦੇ ਸਿਪਾਹੀ ਹਨ ਅਤੇ ਪਾਰਟੀ ਵਲੋਂ ਸ੍ਰੀ ਸੁਰੇਸ਼ ਮਹਾਜਨ ਜੀ ਨੂੰ ਜੋ ਜ਼ਿਮੇਵਾਰੀ ਸੌੰਪੀ ਗਈ ਹੈ ਉਸ ਨੂੰ ਉਹ ਆਪਣੇ ਲੰਬੇ ਰਾਜਨੀਤਿਕ ਅਤੇ ਸਮਾਜਿਕ ਸੇਵਾ ਦੇ ਤਜੁਰਬੇ ਨਾਲ ਬਹੁਖੂਬੀ ਨਿਭਾਉਣਗੇ l ਸ੍ਰੀ ਸੁਰੇਸ਼ ਮਹਾਜਨ ਜੀ ਨੇ ਕਿਹਾ ਕਿ ਉਹ ਸਭ ਦਾ ਸਾਥ ਸਭ ਦਾ ਵਿਕਾਸ ਨਾਰੇ ਦੇ ਤਹਿਤ ਪਾਰਟੀ ਦੀ ਸੇਵਾ ਕਰਨਗੇ ਅਤੇ ਉਹਨਾਂ ਨੂੰ ਜੋ ਪਿਆਰ ਅੱਜ ਹਲਕਾ ਅੰਮ੍ਰਿਤਸਰ ਉਤ੍ਤਰੀ ਦੇ ਭਾਜਪਾ ਵਰਕਰਾਂ ਨੇ ਉਹਨਾਂ ਦੇ ਨਿਵਾਸ ਸਥਾਨ ਤੇ ਆ ਕੇ ਦਿੱਤਾ ਹੈ ਉਸ ਲਈ ਉਹ ਸਮੂਹ ਵਰਕਰਾਂ ਦੇ ਤਹਿ ਦਿਲ ਤੋਂ ਆਭਾਰੀ ਹਨ l ਇਸ ਮੌਕੇ ਤੇ ਕੌਂਸਲਰ ਸ੍ਰੀ ਅਮਨ ਐਰੀ, ਮਾਨਵ ਤਨੇਜਾ, ਰਜੀਵ ਸ਼ਰਮਾ ਡਿੰਪੀ, ਸੁਧੀਰ ਸ਼੍ਰੀਧਰ, ਰਾਜੇਸ਼ ਰੈਨਾ, ਰਘੁ ਸ਼ਰਮਾ, ਵਿਸ਼ਾਲ ਸ਼ਰਮਾ, ਵਿਕਰਮ ਐਰੀ, ਡਾ. ਸੁਭਾਸ਼ ਪੱਪੂ, ਅਮਨਦੀਪ ਸਿੰਘ ਚੰਦੀ, ਰਾਮ ਸਿੰਘ ਪੰਵਾਰ, ਵੇਨੂ ਸ਼ਰਮਾ, ਸ਼ਾਮ ਸੁੰਦਰ ਸ਼ਰਮਾ, ਗਗਨ ਸ਼ਰਮਾ, ਤਲਵਿੰਦਰ ਸਿੰਘ ਬੰਟੀ ਆਦਿ ਮੌਜੂਦ ਸਨ l