ਲੁਧਿਆਣਾ,(ਆਨੰਦ)ਨੌਜਵਾਨ ਵਰਗ ਵਿਚ ਲਗਾਤਾਰ ਬਦਲਦੀ ਹੋਈ ਜੀਵਨ ਸ਼ੈਲੀ ਖਾਣ ਪੀਣ ਦੀਆਂ ਬੇਤਰਤੀਬੇ ਢੰਗ ਅਤੇ ਹਥੀਂ ਕੰਮ ਕਰਨ ਦੀ ਘਟਦੀ ਆਦਤ,ਪੱਛਮੀ ਤਰਜ਼ ਦੀ ਜ਼ਿੰਦਗੀ,ਨਸ਼ਿਆਂ ਦੀ ਵਰਤੋਂ ਦੀ ਵਧਦੀ ਆਦਤ ਬੇਰੁਜ਼ਗਾਰੀ,ਕੰਮ ਦੀ ਚਿੰਤਾ ਦੇ ਕਾਰਨ ਸ਼ਰੀਰ ਵਿੱਚ ਲੋੜ ਤੋਂ ਵੱਧ ਬਣਦਾ ਕਲਸਟਰੋਲ ਹਾਰਟ ਅਟੈਕ ਅਤੇ ਸਟੋ੍ਕ ਦਾ ਕਾਰਨ ਬਣ ਜਾਂਦਾ ਹੈ।ਇਹ ਪ੍ਰਗਟਾਵਾ ਲੁਧਿਆਣਾ ਦੇ ਮਸ਼ਹੂਰ ਐੱਸ.ਪੀ.ਐੱਸ ਹਸਪਤਾਲ ਵਿਖੇ ਬਤੋਰ ਸੀਨੀਅਰ ਕੈਂਸਲਟੇਂਟ ਵਜੋਂ ਸੇਵਾ ਨਿਭਾ ਰਹੇ ਡਾ.ਨਰੇਸ਼ ਆਨੰਦ ਨੇ ਪੱਤਰਕਾਰਾਂ ਨਾਲ ਇਕ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਿਹਾ ਕਿ ਚੰਗੇ ਤੰਦਰੁਸਤ ਜੀਵਨ ਲਈ ਇਨਸਾਨ ਨੂੰ ਸਭ ਤੋਂ ਪਹਿਲਾਂ ਆਪਣੀ ਆਦਤਾਂ ਨੂੰ ਬਦਲਣ ਦੀ ਲੋੜ ਹੁੰਦੀ ਹੈ।ਬੇਤਰਤੀਬੇ ਖਾਣ ਪੀਣ ਦੀਆਂ ਆਦਤਾਂ ਨਾਲ ਲੀਵਰ 75 ਫੀਸਦੀ ਅਤੇ ਭੋਜਨ 25 ਫੀਸਦੀ ਵਾਧੂ ਚਰਬੀ ਦੇ ਰੂਪ ਵਿਚ ਕਲਸਟਰੌਲ ਦੀ ਮਾਤਰਾ ਨੂੰ ਵਧਾ ਕੇ ਹਾਰਟ ਅਟੈਕ ਅਤੇ ਸਟੋ੍ਕ ਦਾ ਕਾਰਨ ਬਣ ਜਾਂਦਾ ਹੈ,ਇਹ ਹੀ ਕਾਰਨ ਹੈ ਕਿ ਨੌਜਵਾਨ ਪੀੜ੍ਹੀ ਇਸ ਦਾ ਵਧੇਰੇ ਸ਼ਿਕਾਰ ਬਣ ਜਾਂਦਾ ਹੈ।ਆਪਣੀਆਂ ਆਦਤਾਂ ਨੂੰ ਬਦਲਣ ਦੇ ਨਾਲ ਨਾਲ ਕੁਝ ਕੂ ਮਿੰਟ ਦੀ ਸਰੀਰਕ ਕਸਰਤ ਜਾਂ ਸੈਰ ਕਰਨ ਦੀ ਆਦਤ ਪਾਓ,ਹਰੀਆਂ ਸਬਜ਼ੀਆਂ ਅਤੇ ਮੋਸਮੀ ਫੱਲ,ਜ਼ਰੂਰੀ ਵਰਤੋਂ ਵਿਚ ਲਿਆਓ,ਕੰਮ ਦੇ ਸਟ੍ਰੈੱਸ ਨੂੰ ਘਟਾਉਣ ਦੇ ਨਾਲ ਨਾਲ ਵਿਉਂਤਬੰਦੀ ਕਰ ਕੇ ਕੰਮ ਕਰਨ ਦੇ ਰੂਪ ਨੂੰ ਬਦਲੋ।ਦੋ ਲੀਟਰ ਪਾਣੀ ਰੋਜ਼ਾਨਾ ਪੀਣ ਦੀ ਆਦਤ ਪਾਓ।