ਧੂਰੀ,22 ਮਾਰਚ (ਮਹੇਸ਼ ਜਿੰਦਲ)- ਅੱਜ ਹਲਕਾ ਧੂਰੀ ਦੇ ਪਿੰਡ ਚੀਮਾ ਵਿਖੇ ਕਾਂਗਰਸੀ ਵਰਕਰਾਂ ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਹਲਕਾ ਦਿੜਬਾ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਸਪੁੱਤਰ ਜਸਵਿੰਦਰ ਧੀਮਾਨ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕਰਦਿਆਂ ਕਿਹਾ ਕਿ ਉਹ ਆਪਣੇ ਪਿਤਾ ਵਾਂਗ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਲੋਕਾਂ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਨਗੇ। ਉਨਾਂ ਕਿਹਾ ਕਿ ਉਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮ ਨਾਲ ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ਤੋਂ ਤਿਆਰੀ ਸ਼ੂਰੂ ਕੀਤੀ ਹੈ। ਉਨਾਂ ਕਿਹਾ ਕਿ ਉਨਾਂ ਦੇ ਪਿਤਾ ਦਾ ਲੋਕ ਸਭਾ ਹਲਕਾ ਸੰਗਰੂਰ ਵਿੱਚ ਬਹੁਤ ਵੱਡਾ ਨਾਮ ਹੈ ਅਤੇ ਕੈਪਟਨ ਸਾਹਿਬ ਦੇ ਨੇੜੇ ਵੀ ਹਨ । ਇਸ ਮੋਕੇ ਹਰਪ੍ਰੀਤ ਧੀਮਾਨ ਨੇ ਕਿਹਾ ਕਿ ਜਸਵਿੰਦਰ ਧੀਮਾਨ ਇਸ ਸੀਟ ਨੂੰ ਕਾਂਗਰਸ ਪਾਰਟੀ ਦੀ ਝੋਲੀ ਪਾਉਣ ਦੇ ਸਮਰਥ ਹਨ। ਇਸ ਮੋਕੇ ਪਿੰਡ ਵਾਸੀਆਂ ਦੇ ਵੱਡੇ ਇਕੱਠ ਨੇ ਧੀਮਾਨ ਨੂੰ ਪੂਰਾ ਸਮਰੱਥਨ ਦਿੱਤਾ। ਇਸ ਮੋਕੇ ਹਰਪ੍ਰੀਤ ਧੀਮਾਨ, ਨਾਇਬ ਮੋੜਾਂ, ਗੁਰਜੰਟ ਸਿੰਘ, ਪਿ੍ਰਤਪਾਲ ਸਿੰਘ, ਕਾਲਾ, ਸੰਦੀਪ ਸ਼ਰਮਾ ਅਤੇ ਮਨਜਿੰਦਰ ਸਿੰਘ ਆਦਿ ਹਾਜ਼ਰ ਸਨ ।