ਰਾਜਪੁਰਾ : ਰਾਜੇਸ਼ ਡਾਹਰਾਰਾਜਪੁਰਾ ਦੇ ਰਹਿਣ ਵਾਲੇ ਗ੍ਰਾਸ ਆਰਟਿਸਟ ਅਭਿਸ਼ੇਕਚੌਹਾਨ ਨੇ ਅੱਖਾਂ ਤੇ ਪੱਟੀ ਬੰਨ੍ਹ ਕੇ ਰੀਡ ਗ੍ਰਾਸ ਦੇ ਤਿਣਕਿਆਂ ਨਾਲ ਏਕ ਓਂਕਾਰ ਬਣਾਕੇ ਆਪਣੀ ਅਦਭੁੱਤ ਕਲਾ ਦਾ ਪ੍ਰਦਰਸ਼ਨਕੀਤਾ ਹੈ। ਜਾਣਕਾਰੀ ਦਿੰਦਿਆਂ ਇੰਡਿਆ ਬੁੱਕਰਿਕਾਰਡ ਹੋਲਡਰ ਅਤੇ ਪੰਜਾਬ ਸਰਕਾਰ ਵੱਲੋਂਸਨਮਾਨਿਤ ਸਟੇਟ ਐਵਾਰਡ ਸਹਿਤ ਕਈ ਐਵਾਰਡ ਜਿੱਤ ਚੁਕੇ ਅਭਿਸ਼ੇਕ ਚੌਹਾਨ ਨੇ ਦੱਸਿਆ ਕਿ ਇਹ ਇਕ ਇਤਿਹਾਸਕ ਗ੍ਰਾਸ ਕਲਾ ਹੈ ਜੋ ਹੋਲੀ ਹੋਲੀ ਲੁਪਤ ਹੋ ਰਹੀ ਸੀ ਅਤੇ ਕਾਫ਼ੀ ਸਮੇਂ ਤੋਂ ਮੈਨੂੰ ਕੁਝ ਵੱਖਰੀ ਕਲਾ ਤਿਆਰ ਕਰਨ ਦਾ ਮੰਨਸੀ।ਜਿਸ ਤੇ ਮੈਨੇ ਅੱਖਾਂ 'ਤੇ ਪੱਟੀ ਬੰਨ੍ਹ ਕੇ 10ਘੰਟਿਆਂ ਦੀ ਸਖ਼ਤ ਮਿਹਨਤ ਨਾਲ ਘਾਹ ਦੇ1100 ਤਿਣਕਿਆਂ ਨੂੰ 11000 ਵਾਰ ਮੋੜ ਕੇ ਏਕ ਓਂਕਾਰ ਦੀ ਉਸਾਰੀ ਕਰ ਕੇ ਇਕ ਅਨੋਖੀ ਕਲਾਕ੍ਰਿਤੀਤਿਆਰ ਕੀਤੀ ਹੈ। ਇਸ ਤੋਂ ਇਲਾਵਾ ਉਹ ਗ੍ਰਾਸ ਨਾਲ ਝੂਮਰ ,ਗੁਲਦਸਤੇ ,ਜੇਵਰ,ਰੱਖੜੀ ਅਤੇ ਕਈ ਧਾਰਮਿਕ ਚਿੰਨ੍ਹ ਸਹਿਤ ਕੁਲ 400 ਦੇ ਕਰੀਬ ਕਲਾਕ੍ਰਿਤੀਆਂ ਬਣਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਹ ਰੀਡ ਗ੍ਰਾਸ ਅਤੇ ਪਰਾਲੀ ਨਾਲ ਕਲਾ ਕ੍ਰਿਤੀਆਂ ਅੱਖਾਂ ਖੋਲ੍ਹ ਕੇ ਅਤੇ ਅੱਖਾਂ ਬੰਦ ਕਰਕੇ ਬਣਾ ਸਕਦੇ ਹਨ।ਅਭਿਸ਼ੇਕ ਚੋਹਾਨ ਨੇ ਦੱਸਿਆ ਕਿ ਇਹ ਅਨੋਖੀ ਕਲਾਕ੍ਰਿਤੀ ਗੁਰਦੁਆਰਾ ਬੇਰ ਸਾਹਿਬਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋ ਕੇਭੇਟ ਕੀਤੀ ਜਾਵੇਗੀ। ਚੌਹਾਨ ਨੇ ਦੱਸਿਆਕਿ ਗ੍ਰਾਸ ਸਾਡੀ ਧਰਤੀ ਦੀ ਉਪਜਾਊ ਸ਼ਕਤੀ ਨਾਲ ਬਣੀ ਹੈ ਇਸ ਲਈ ਇਹ ਬਹੁਤ ਹੀ ਪਵਿਤਰ ਹੈ ਅਤੇ ਇਹ ਕਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇਸਮੇਂ ਵੀ ਉਪਲਬਧ ਸੀ ਤੇ ਉਸ ਸਮੇਂ ਮਨੁੱਖਕੁਦਰਤ ਦੇ ਬਹੁਤ ਨਜ਼ਦੀਕ ਸੀ। ਪਾਰ ਅੱਜ ਦੀ ਪੀੜੀ ਇਹਨਾਂ ਵਿਰਾਸਤਾਂ ਤੋਂ ਦੂਰ ਹੁੰਦੀ ਜਾ ਰਹੀ ਹੈ ।ਇਸ ਆਰਟ ਇਫੈਕਟ ਬਣਾਉਣ ਲਈ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੀ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਚੁਕੇ ਹਨ ।ਜ਼ਿਕਰਯੋਗਹੈ ਕਿ ਉਕਤ ਗ੍ਰਸ ਆਰਟਿਸਟ ਅਭਿਸ਼ੇਕਚੌਹਾਨ ਆਪਣੀ ਕਲਾਕ੍ਰਿਤੀਆਂ ਦੀ ਬਦੌਲਤਅੱਜ ਦੀ ਨੌਜਵਾਨ ਪੀੜੀ ਲਈ ਇਕ ਮਿਸਾਲਵੱਜੋਂ ਉਭਰਿਆ ਹੈ, ਜਿਹੜਾ ਆਪਣੀ ਕਲਾਰਾਹੀਂ ਅਲੋਪ ਹੋ ਚੁੱਕੀ ਘਾਹ ਅਤੇ ਪਰਾਲੀ ਨਾਲ ਕਲਾਨੂੰ ਮੁੜ ਤੋਂ ਸਾਂਭਣ ਦਾ ਉਪਰਾਲਾ ਵੀ ਕਰਰਿਹਾ ਹੈ।