ਵਾਲੀਬਾਲ- ਭਾਰਤ ਪਹੁੰਚਿਆ ਫਾਈਨਲ ਵਿਚ

ਮਿਆਂਮਾਰ ਵਿਚ ਚਲ ਰਹੇ ਏਸ਼ੀਆਈ ਅੰਡਰ-23 ਵਾਲੀਬਾਲ ਚੈਂਂਪੀਅਨਸ਼ਿਪ ਵਿਚ ਸ਼ਨੀਵਾਰ ਨੂੰ ਹੋਏ ਭਾਰਤ ਬਨਾਮ ਪਾਕਿਸਤਾਨ ਵਾਲੀਬਾਲ ਦੇ ਸੈਮੀਫਾਈਨਲ ਮੁਕਾਬਲੇ ਵਿਚ ਭਾਰਤੀ ਨੌਜਵਾਨ ਵਾਲੀਬਾਲ ਟੀਮ ਨੇ 3 - 1 ਨਾਲ ਪਾਕਿਸਤਾਨ ਨੂੰ ਹਰਾ ਕੇ ਫਾਈਨਲ ਵਿਚ ਆਪਣੀ ਜਗਹਾਂ ਬਣਾ ਲਈ ਹੈ l ਭਾਰਤੀ ਟੀਮ ਨੇ ਪਹਿਲੀ ਵਾਰ ਫਾਈਨਲ ਵਿਚ ਜਗ੍ਹਾ ਬਣਾ ਕੇ ਇਤਿਹਾਸ ਰਚਿਆ ਹੈ ਜਿਸ ਨਾਲ ਦੇਸ਼ ਭਰ ਦੇ ਖੇਡ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਹੈ l ਐਤਵਾਰ ਨੂੰ ਹੋਣ ਵਾਲੇ ਫਾਈਨਲ ਮੁਕਾਬਲੇ ਵਿਚ ਭਾਰਤ ਦਾ ਮੁਕਾਬਲਾ ਚੀਨੀ ਤਾਈਪੇ ਨਾਲ ਹੈ ਅਤੇ ਦੇਸ਼ ਭਰ ਵਿਚ ਖੇਡ ਪ੍ਰੇਮੀ ਭਾਰਤ ਦੀ ਜਿਤ ਲਈ ਦੁਆਵਾਂ ਕਰ ਰਹੇ ਹਨ l