ਆਕਸਫੋਰਡ ਮੈਂਟੋਰਸ ਦੀ ਵਿਦਿਆਰਥਣ ਨੇ 7 ਬੈਂਡ ਹਾਸਲ ਕੀਤੇ

ਧੂਰੀ, 14 ਅਕਤੂਬਰ (ਮਹੇਸ਼ ਜਿੰਦਲ) ਸਥਾਨਕ ਮਲੇਰਕੋਟਲਾ ਰੋਡ ’ਤੇ ਖੁੱਲੇ ਆਕਸਫੋਰਡ ਮੈਂਟੋਰਸ ਆਈਲੇਟਸ ਇੰਸਟੀਚਿਊਟ ਦੀ ਵਿਦਿਆਰਥਣ ਵੱਲੋਂ ਕਰੀਬ ਇੱਕ ਮਹੀਨੇ ਦੀ ਕੋਚਿੰਗ ਉਪਰੰਤ 7 ਬੈਂਡ ਪ੍ਰਾਪਤ ਕੀਤੇ ਗਏ ਹਨ। ਉਪਰੋਕਤ ਜਾਣਕਾਰੀ ਦਿੰਦਿਆਂ ਸੰਸਥਾ ਦੀ ਐਮ.ਡੀ ਗਗਨਦੀਪ ਕੌਰ ਨੇ ਦੱਸਿਆ ਕਿ ਉਨਾਂ ਵੱਲੋਂ ਸੁਖਾਵੇਂ ਮਾਹੌਲ ਵਿਚ ਵਿਦਿਆਰਥੀਆਂ ਨੂੰ ਉਨਾਂ ਦੀ ਸੁਵਿਧਾ ਅਨੁਸਾਰ ਕੋਚਿੰਗ ਦਿੱਤੀ ਜਾਂਦੀ ਹੈ, ਜਿਸ ਦੇ ਚੱਲਦਿਆਂ ਸਾਬਕਾ ਕੌਂਸਲਰ ਈਸ਼ਰ ਸਿੰਘ ਦੀ ਪੁੱਤਰੀ ਅੰਜੂ ਰਾਣੀ ਨੇ ਇੱਕ ਮਹੀਨੇ ਦੀ ਸਖ਼ਤ ਮਿਹਨਤ ਨਾਲ 7 ਬੈਂਡ ਹਾਸਲ ਕੀਤੇ ਹਨ। ਇਸ ਮੌਕੇ ਅੰਜੂ ਰਾਣੀ ਨੇ ਦੱਸਿਆ ਕਿ ਉਹ ਅਨੇਕਾਂ ਸੈਂਟਰਾਂ ਰਾਹੀਂ ਕੋਚਿੰਗ ਲੈਣ ਤੋਂ ਬਾਅਦ ਵੀ ਨਿਰਾਸ਼ ਸੀ, ਪ੍ਰੰਤੂ ਹੁਣ ਉਸ ਨੇ ਮਹਿਜ਼ ਇੱਕ ਮਹੀਨੇ ਦੀ ਬਿਹਤਰੀਨ ਕੋਚਿੰਗ ਅਤੇ ਸਖ਼ਤ ਮਿਹਨਤ ਨਾਲ ਹੀ ਸਫਲਤਾ ਹਾਸਲ ਕੀਤੀ ਹੈ। ਇਸ ਮੌਕੇ ਕੁਲਵੰਤ ਸਿੰਘ ਵੀ ਹਾਜ਼ਰ ਸਨ।