ਰਾਜਪੁਰਾ ,26 ਅੱਗਸਤ (ਰਾਜੇਸ਼ ਡਾਹਰਾ)ਮੁੱਖ ਮੰਤਰੀ ਪੰਜਾਬ ਨੇ ਪਤਰਕਾਰਾਂ ਵਾਸਤੇ ਸੁੱਧ ਲੈਂਦੇ ਹੋਏ ਇਕ ਫੈਸਲਾ ਲੈਂਦੇ ਹੋਏ ਕਿਹਾ ਕਿ ਕੋਰੋਨਾ ਬਿਮਾਰੀ ਦੌਰਾਨ ਪੱਤਰਕਾਰ ਦੀ ਮੌਤ ਤੇ ਪੰਜਾਬ ਸਰਕਾਰ ਵਲੋਂ ਉਸਦੇ ਪਰਿਵਾਰ ਨੂੰ ਐਕਸ ਗਰੇਸ਼ੀਆ ਤਹਿਤ ₹10 ਲੱਖ ਦੀ ਮਦਦ ਕੀਤੀ ਜਾਵੇਗੀ। ਮੁੱਖ ਮੰਤਰੀ ਪੰਜਾਬ ਨੇ ਇਹ ਜਾਣਕਾਰੀ ਇਕ ਟਵੀਟ ਕਰਕੇ ਦਿੱਤੀ।ਉਹਨਾਂ ਕਿਹਾ ਕਿ ਪੱਤਰਕਾਰ ਇਸ ਕੋਵਿਡ 19 ਦੀ ਸਤਿਥੀ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ ਅਤੇ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ।