ਰਾਜਪੁਰਾ,4 ਸਤੰਬਰ( ਰਾਜੇਸ਼ ਡਾਹਰਾ)ਅੱਜ ਰਾਜਪੁਰਾ ਨਜਦੀਕ ਪਿੰਡ ਸ਼ਾਮਦੋ ਵਿੱਚ ਸ਼੍ਰੋਮਣੀ ਅਕਾਲੀ ਦਲ ਉਬੀਸੀ ਵਿੰਗ ਰਾਜਪੁਰਾ ਦਿਹਾਤੀ ਦੇ ਪ੍ਰਧਾਨ ਸਰਦਾਰ ਜਸਵਿੰਦਰ ਸਿੰਘ ਜੈਲਦਾਰ ਤੇ ਬੀਜੇਪੀ ਉਬੀਸੀ ਮੋਰਚਾ ਜਿਲਾ ਪਟਿਆਲਾ ਦਿਹਾਤੀ ਦੇ ਕਾਰਜਕਾਰਣੀ ਮੈਬਰ ਰਾਜ ਕੁਮਾਰ ਤੇ ਬੀਜੇਪੀ ਜਿਲਾ ਪਟਿਆਲਾ ਦੇ ਸਕੱਤਰ ਨੰਬਰਦਾਰ ਗੁਰਪ੍ਰੀਤ ਸਿੰਘ ਜੀ ਦੀ ਅਗਵਾਈ ਹੇਠ ਪਿੰਡ ਸ਼ਾਮਦੋ ਵਿੱਚ ਬੀਜੇਪੀ ਉਬੀਸੀ ਮੋਰਚਾ ਜਿਲਾ ਪਟਿਆਲਾ ਦਿਹਾਤੀ ਦੇ ਨਵ ਨਿਯੁਕਤ ਪ੍ਰਧਾਨ ਸਰਦਾਰ ਜਰਨੈਲ ਸਿੰਘ ਹੈਪੀ ਤੇ ਉਹਨਾ ਨਾਲ ਬੀਜੇਪੀ ਉਬੀਸੀ ਮੋਰਚਾ ਦੇ ਦੋਵੇ ਜਨਰਲ ਸਕੱਤਰ ਮਹੋਨ ਸਿੰਘ ਧੀਮਾਨ ਤੇ ਹਰਜੀਤ ਸਿੰਘ ਸੈਣੀ ਨੱਤਿਆ ਅਤੇ ਬੀਜੇਪੀ ਉਬੀਸੀ ਮੋਰਚਾ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਉਪਲਹੇੜੀ ਨੂੰ ਸਨਮਾਨਿਤ ਕੀਤਾ ਗਿਆ। ਜਿਥੇ ਜਰਨੈਲ ਸਿੰਘ ਹੈਪੀ ਜੀ ਨੇ ਸਾਰੇ ਸ਼ਾਮਦੋ ਵਾਸੀਆ ਦਾ ਤਹਿ ਦਿਲੋ ਧੰਨਵਾਦ ਕੀਤਾ ਉੱਥੇ ਹੀ 2022 ਵਿੱਚ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ ਵਰਕਰਾ ਨੂੰ ਤਕੜੇ ਹੋ ਕੇ ਹੁਣੇ ਤੋ ਸੈਟਰ ਸਰਕਾਰ ਦੀਆ ਲੋਕ ਭਲਾਈ ਸਕੀਮਾ ਬਾਰੇ ਜਾਣਕਾਰੀ ਦਿੱਤੀ ਤੇ ਹਰ ਇਕ ਘਰ ਵਿਚ ਸਕੀਮਾ ਪਹੁੰਚਾਣ ਦਾ ਸੁਨੇਹਾ ਦਿੱਤਾ। ਇਸ ਮੌਕੇ ਤੇ ਉਹਨਾ ਨਾਲ ਮੈਬਰ ਪੰਚਾਇਤ ਅਜੀਤ ਸਿੰਘ, ਮੈਂਬਰ ਪੰਚਾਇਤ ਜੋਗਿੰਦਰ ਸਿੰਘ, ਨੰਬਰਦਾਰ ਦਰਸ਼ਨ ਸਿੰਘ, ਜਰਨੈਲ ਸਿੰਘ, ਜਸਵਿੰਦਰ ਸਿੰਘ ਜੱਸੀ,ਨਰਿੰਦਰ ਕੁਮਾਰ, ਅਜੈਬ ਸਿੰਘ ਵਾਸੀ ਸ਼ਾਮਦੋ ਹਾਜਰ ਸੀ