ਮਾਨਵਤਾ ਨੂੰ ਸਮਰਪਿਤ ਪ੍ਰਾਚੀਨ ਸ਼ਿਵ ਮੰਦਿਰ ਬ੍ਰਹਮਕੁੰਡ ਮੰਦਰ ਕਪੂਰਥਲਾ

ਮਾਨਵਤਾ ਨੂੰ ਸਮਰਪਿਤ ਪ੍ਰਾਚੀਨ ਸ਼ਿਵ ਮੰਦਿਰ ਬ੍ਰਹਮਕੁੰਡ ਮੰਦਰ ਕਪੂਰਥਲਾ

ਪ੍ਰਮੋਟ ਕੁਮਾਰ) ਪ੍ਰਾਚੀਨ ਸ਼ਿਵ ਮੰਦਿਰ ਬ੍ਰਹਮਕੁੰਡ ਕਪੂਰਥਲਾ ਵੱਲੋਂ ਐਸ ਐਸ ਕੇ ਫੈਕਟਰੀ ਕਪੂਰਥਲਾ ਅਤੇ ਪਿਮਸ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਪਹਿਲਾ ਮੁਫਤ ਅੱਖਾਂ ਦਾ ਚੈੱਕ ਅਪ ਅਤੇ ਅਪਰੇਸ਼ਨ ਕੈਂਪ ਲਗਾਇਆ ਗਿਆ .ਇਸ ਵਿੱਚ ਪਿਮਸ ਹਸਪਤਾਲ ਦੇ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ 562 ਮਰੀਜ਼ਾਂ ਦੀਆਂ ਅੱਖਾਂ ਦਾ ਚੈਕਅਪ ਕੀਤਾ . ਜਿਸ ਵਿੱਚ ਲੋੜਵੰਦ ਮਰੀਜ਼ਾਂ ਨੂੰ ਮੁਫਤ ਐਨਕਾ ਦਵਾਈਆਂ ਅਤੇ ਅੱਖਾਂ ਦੇ ਦਾਰੂ ਵੀ ਫ੍ਰੀ ਦਿੱਤੇ ਗਏ. ਆਪਰੇਸ਼ਨ ਵਾਲੇ ਲੋੜਵੰਦ ਮਰੀਜ਼ਾਂ ਨੂੰ ਅੱਖਾ ਦੇ ਫ੍ਰੀ ਆਪਰੇਸ਼ਨ ਕਰਵਾਉਣ ਦੀ ਤਰੀਕ ਵੀ ਦਿੱਤੀ ਗਈ. ਵਿਸ਼ੇਸ਼ ਗੱਲਬਾਤ ਦੇ ਵਿੱਚ ਪ੍ਰਾਚੀਨ ਸ਼ਿਵ ਮੰਦਿਰ ਬ੍ਰਹਮਕੁੰਡ ਕਮੇਟੀ ਕਪੂਰਥਲਾ ਦੇ ਪ੍ਰਧਾਨ ਰਕੇਸ਼ ਪਾਲੀ ਨੇ ਦੱਸਿਆ ਕਿ ਇਹ ਕਿ ਮੰਦਰ ਕਮੇਟੀ ਵੱਲੋਂ ਪਹਿਲੀ ਵਾਰ ਇਹ ਕੈਂਪ ਲਗਾਇਆ ਗਿਆ ਹੈ. ਐਸ ਐਸ ਕੇ ਫੈਕਟਰੀ ਕਪੂਰਥਲਾ ਅਤੇ ਪਿਮਸ ਹਸਪਤਾਲ ਜਲੰਧਰ ਦਾ ਇਸ ਕੈਂਪ ਵਿੱਚ ਸਹਿਯੋਗ ਦੇਣ ਤੇ ਧੰਨਵਾਦ ਕਰਦੇਹਾ ਕਿਹਾ ਕਿ ਅਸੀਂ ਆਸ ਕਰਦੇ ਹਾਂ ਅਗਾਂਹ ਵੀ ਆਉਣ ਵਾਲੇ ਸਮੇਂ ਵਿੱਚ ਐਸ ਐਸ ਕੀ ਫੈਕਟਰੀ ਕਪੂਰਥਲਾ ਅਤੇ ਪਿਮਸ ਹਸਪਤਾਲ ਜਲੰਧਰ ਸਾਡਾ ਸਹਿਯੋਗ ਕਰਦੇ ਰਹਿਣਗੇ. ਇਸ ਮੌਕੇ ਤੇ ਪਾਰਟਨ ਸਪੋਰਟਸ ਦੇ ਐਮ ਡੀ ਕੁਨਾਲ ਸ਼ਰਮਾ ਅਤੇ ਐਸ ਐਸ ਕੇ ਫੈਕਟਰੀ ਕਪੂਰਥਲਾ ਦੇ ਐਮ ਡੀ ਨਿਤਿਨ ਖੋਸਲਾ ਮੰਦਰ ਕਮੇਟੀ ਦੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ


Posted By: PARMOD KUMAR