ਆਦਰਸ਼ ਸਕੂਲ ਭਾਗੂ ਵਿਖੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ

ਲੰਬੀ 09 ਮਾਰਚ(ਪੰ ਇ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਪ੍ਰਿੰਸੀਪਲ ਜਗਜੀਤ ਕੌਰ ਜੀ ਦੀ ਦਿਸ਼ਾ-ਨਿਰਦੇਸ਼ਨਾਂ ‘ਚ ਸਾਦੇ ਅਤੇ ਅਸਰਦਾਰ ਢੰਗ ਨਾਲ਼ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।ਸਮਾਗਮ ਦੌਰਾਨ ਪ੍ਰਿੰਸੀਪਲ ਜਗਜੀਤ ਕੌਰ ਜੀ ਨੇ ਨਾਰੀ ਵਰਗ ਦੀ ਸਮਾਜ ਦੇ ਵੱਖ-ਵੱਖ ਖੇਤਰਾਂ ਨੂੰ ਦੇਣ ‘ਤੇ ਚਾਨਣਾ ਪਾਉਣ ਦੇ ਨਾਲ਼-ਨਾਲ਼ ਬੱਚੀਆਂ ਨੂੰ ਜੀਵਨ ‘ਚ ਅੱਗੇ ਵਧ ਕੇ ਮੰਜ਼ਿਲ ਹਾਸਿਲ ਕਰਨ ਲਈ ਪ੍ਰੇਰਤ ਕੀਤਾ। ਮੈਡਮ ਜਸਵਿੰਦਰ ਕੌਰ ਲੰਬੀ ਨੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਇਤਿਹਾਸਕ ਪਿਛੋਕੜ ਅਤੇ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਦਾਨ ਕੀਤੀ।ਲੈਕਚਰਾਰ ਦਿਿਵਆ ਗੋਇਲ ਨੇ ਹਾਜ਼ਰ ਮਹਿਲਾ ਸਟਾਫ਼ ਤੋਂ ਬਹੁਭਾਂਤੀ ਸਵਾਲ ਉਹਨਾਂ ਦੇ ਕਿੱਤੇ,ਤਜਰਬਿਆਂ ਅਤੇ ਅਨੁਭਵਾਂ ਬਾਰੇ ਪੁੱਛੇ,ਜਿੰਨ੍ਹਾਂ ਦਾ ਬਹੁਤ ਤਸੱਲੀਬਖ਼ਸ਼ ਉੱਤਰ ਦੇ ਕੇ ਮਹਿਲਾ ਸਟਾਫ਼ ਨੇ ਸਮੂਹ ਹਾਜ਼ਰ ਲੜਕੀਆਂ ਨੂੰ ਸੁਨਹਿਰੀ ਭਵਿੱਖ ਲਈ ਪ੍ਰੇਰਤ ਅਤੇ ਪ੍ਰਭਾਵਤ ਕੀਤਾ।ਇਸ ਮੌਕੇ ਸਮੁੱਚੇ ਮਹਿਲਾ ਸਟਾਫ਼ ਨੂੰ ਬੁੱਕੇ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਲੈਕਚਰਾਰ ਦਿਿਵਆ ਗੋਇਲ ਅਤੇ ਲੈਕਚਰਾਰ ਸੋਨੀ ਗਰਗ ਨੇ ਸਾਂਝੇ ਤੌਰ ‘ਤੇ ਕੀਤਾ।ਇਸ ਮੌਕੇ ਸਕੂਲ ਦਾ ਸਾਰਾ ਸਟਾਫ਼ ਹਾਜ਼ਰ ਸੀ।