ਰਾਜਪੁਰਾ : (ਰਾਜੇਸ਼ ਡੈਹਰਾ)ਭਾਰਤ ਸਰਕਾਰ ਵੱਲੋਂ ਚਲਾਈ ਗਈ ਕਾਇਆ ਕਲਪ ਸਕੀਮ ਦੇ ਅਧੀਨ ਅੱਜ ਪੰਜਾਬ ਸਿਹਤ ਵਿਭਾਗ ਦੀ ਟੀਮ ਵੱਲੋਂ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ । ਇਸ ਟੀਮ ਵਿੱਚ ਡਾ ਪਵਨਪ੍ਰੀਤ ਕੌਰ ਅਤੇ ਸ੍ਰੀਮਤੀ ਨਵਜੋਤ ਕੌਰ ਨੇ ਸਿਵਲ ਹਸਪਤਾਲ ਰਾਜਪੁਰਾ ਦੀ ਮਸ਼ਹੂਰ ਵਿਭਾਗਾਂ ਸਾਹਿਤ ਸਮੂਹ ਵਿਭਾਗਾਂ ਬਾਹਰਵਾਰ ਦਾ ਏਰੀਆ, ਜਨ ਔਸ਼ਧੀ , ਪਾਰਕਾਂ ਅਤੇ ਡਰੱਗ ਦੀ ਐਡੀਸ਼ਨਲ ਸੈਂਟਰ ਨੂੰ ਉਚੇਤੇਤੌਰ ਤੇ ਚੈੱਕ ਕੀਤਾ ਐੱਸਐੱਮਓ ਡਾ ਰਣਜੀਤ ਸਿੰਘ ਅਤੇ ਮੈਡੀਕਲ ਅਫ਼ਸਰ ਡਾ ਐਸ ਜੇ ਸਿੰਘ ਦੀ ਹਾਜ਼ਰੀ ਵਿੱਚ ਟੀਮ ਨੇ ਸਮੂਹ ਕਾਰਜਗਾਰੀ ਤੇ ਆਪਣੀ ਸੰਤੁਸ਼ਟੀ ਜ਼ਾਹਿਰ ਕੀਤੀ ।ਟੀਮ ਇੰਚਾਰਜ ਡਾਇਰੈਕਟਰ ਪਵਨਪ੍ਰੀਤ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਸਿਵਲ ਹਸਪਤਾਲ ਰਾਜਪੁਰਾ ਦੀ ਟੀਮ ਨੇ ਬਹੁਤ ਮਿਹਨਤ ਕਰਕੇ ਹਸਪਤਾਲ ਦਾ ਕਾਇਆ ਕਲਪ ਕਰਨ ਵਿੱਚ ਸਹਿਯੋਗ ਅਦਾ ਕੀਤਾ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਪਹਿਲਾਂ ਵੀ ਰਾਜਪੁਰਾ ਸਰਕਾਰੀ ਹਸਪਤਾਲ ਕਾਇਆ ਕਲਪ ਵੱਲੋਂ ਕੁਆਲਿਟੀ ਵਿੱਚ ਇਨਾਮ ਪ੍ਰਾਪਤ ਕਰ ਚੁੱਕਾ ਹੈ।ਐੱਸ ਐੱਮ ਓ ਡਾ ਰਣਜੀਤ ਸਿੰਘ ਨੇ ਸਵਮ ਸੇਵੀ ਸੰਸਥਾ, ਨਿਸ਼ਕਾਮ ਸੇਵਾ ਦਲ ,ਸੇਵਾ ਭਾਰਤੀ ਅਤੇ ਐਕਸਿਸ ਬੈਂਕ ,ਮੈਂਬਰ ਸੁਸਾਇਟੀ ,ਪਟੇਲ ਇੰਸਟੀਚਿਊਟ, ਮਾਨਵ ਸੇਵਾ ਮੰਡਲ,ਲਾਇਨਜ਼ ਕਲੱਬ ਅਤੇ ਨਿਰੰਕਾਰੀ ਮਿਸ਼ਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਹਸਪਤਾਲ ਦੇ ਕਾਇਆਕਲਪ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਅੰਤ ਵਿੱਚ ਐਸਐਮਓ ਰਾਜਪੁਰਾ ਨੇ ਐਮਐਲਏ ਰਾਜਪੁਰਾ ਸ੍ਰੀ ਹਰਦਿਆਲ ਸਿੰਘ ਕੰਬੋਜ ਸਾਹਿਬ ਦੀ ਆਰਥਿਕ ਕਾਰਗੁਜ਼ਾਰੀ ਅਤੇ ਸਹਿਯੋਗ ਲਈ ਵੀ ਧੰਨਵਾਦ ਕੀਤਾ ਇਸ ਸਮੇਂ ਸਮੂਹ ਮੈਡੀਕਲ ਅਫ਼ਸਰ ਅਤੇ ਸਟਾਫ਼ ਮੈਂਬਰ ਹਾਜ਼ਰ ਸਨ