ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਟੀਮ ਵੱਲੋਂ ਸਮਾਗਮ ਦੀ ਤਿਆਰੀ ਸੰਬੰਧੀ ਫ਼ਿਰੋਜ਼ਪੁਰ ਵਿਖੇ ਵਿਸ਼ੇਸ਼ ਬੈਠਕ

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਟੀਮ ਵੱਲੋਂ ਸਮਾਗਮ ਦੀ ਤਿਆਰੀ ਸੰਬੰਧੀ ਫ਼ਿਰੋਜ਼ਪੁਰ ਵਿਖੇ ਵਿਸ਼ੇਸ਼ ਬੈਠਕ

ਫ਼ਿਰੋਜ਼ਪੁਰ: ਅੱਜ 9 ਫ਼ਰਵਰੀ 2025 ਨੂੰ ਸਲਾਨਾ ਕੇਂਦਰੀ ਗੁਰਮਤਿ ਸਮਾਗਮ 2025 ਦੀ ਵਿਸ਼ੇਸ਼ ਬੈਠਕ ਗੁਰਦੁਆਰਾ ਗੁਰੂਸਰ ਜਾਮਨੀ ਸਾਹਿਬ, ਬਜੀਦਪੁਰ ਵਿਖੇ ਰੱਖੀ ਗਈ। ਇਸ ਬੈਠਕ ਦੀ ਅਗਵਾਈ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਵਿਸ਼ੇਸ਼ ਟੀਮ ਵੱਲੋਂ ਕੀਤੀ ਗਈ, ਜਿਸ ਵਿੱਚ ਬੀਬੀ ਸਤਿੰਦਰ ਕੌਰ, ਇੰਦਰਜੀਤ ਸਿੰਘ ਬਾਬਾ ਬਕਾਲਾ, ਕੇਂਦਰੀ ਸਮਾਗਮ ਇੰਚਾਰਜ ਅਵਤਾਰ ਸਿੰਘ (ਹੁਸ਼ਿਆਰਪੁਰ), ਗੁਰਵਿੰਦਰ ਸਿੰਘ (ਲੁਧਿਆਣਾ), ਗੁਰਜੀਤ ਸਿੰਘ ਅਜ਼ਾਦ (ਲੁਧਿਆਣਾ) ਅਤੇ ਸਰਬਜੀਤ ਸਿੰਘ (ਮੋਗਾ) ਨੇ ਭਾਗ ਲਿਆ।

ਇਸ ਬੈਠਕ ਵਿੱਚ ਮੋਗਾ, ਜਗਰਾਉਂ, ਫ਼ਿਰੋਜ਼ਪੁਰ, ਫਾਜ਼ਿਲਕਾ ਅਤੇ ਮੁਕਤਸਰ ਸਾਹਿਬ ਤੋਂ ਲਗਭਗ 25 ਮੈਂਬਰ ਹਾਜ਼ਰ ਹੋਏ। 10-12 ਅਕਤੂਬਰ 2025 ਨੂੰ ਹੋਣ ਵਾਲੇ ਸਲਾਨਾ ਕੇਂਦਰੀ ਗੁਰਮਤਿ ਸਮਾਗਮ ਦੀ ਤਿਆਰੀਆਂ ਸੰਬੰਧੀ ਹੇਠ ਲਿਖੀਆਂ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ:

• ਸਮਾਗਮ ਦੌਰਾਨ ਆਉਣ ਵਾਲੀ ਸੰਗਤ ਲਈ ਸੁਚੱਜੇ ਰਿਹਾਇਸ਼ ਪ੍ਰਬੰਧ।
• ਫ਼ਿਰੋਜ਼ਪੁਰ ਦੇ ਪਿੰਡਾਂ ਵਿੱਚ ਗੁਰਮਤਿ ਸਮਾਗਮਾਂ ਦੀ ਲੜੀ ਚਲਾਉਣ ਦੀ ਯੋਜਨਾ।
• ਸਮਾਗਮ ਲਈ ਵਿਭਿੰਨ ਪ੍ਰਬੰਧਕ ਕਮੇਟੀਆਂ ਦਾ ਗਠਨ।
• ਬੱਚਿਆਂ ਅਤੇ ਨੌਜਵਾਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਵਿਸ਼ੇਸ਼ ਉਪਰਾਲੇ।

ਇਸ ਮੌਕੇ ਤੇ ਸਰਦਾਰ ਰਾਜ ਸਿੰਘ ਜੀ ਨੂੰ ਸਿੱਖ ਮਿਸ਼ਨਰੀ ਕਾਲਜ ਦੇ ਫ਼ਿਰੋਜ਼ਪੁਰ ਜ਼ੋਨ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਉਨ੍ਹਾਂ ਨੇ ਇਲਾਕੇ ਵਿੱਚ ਗੁਰਮਤਿ ਕਲਾਸਾਂ ਦੀ ਗਿਣਤੀ ਵਧਾਉਣ ਲਈ ਵਿਸ਼ੇਸ਼ ਟ੍ਰੇਨਿੰਗ ਕੈਂਪ ਲਗਾਉਣ ਦਾ ਭਰੋਸਾ ਦਿੱਤਾ।


Posted By: Gurjeet Singh