26,ਜਨਵਰੀ ਦੇ ਵਿਸ਼ਾਲ ਟਰੈਕਟਰ ਮਾਰਚ ਲਈ ਸਦਾ ਦਿੱਤਾ।

ਦੋਰਾਹਾ,(ਅਮਰੀਸ਼ ਆਨੰਦ)26 ਜਨਵਰੀ ਨੂੰ ਦੇਸ਼ ਦੇ ਕਿਸਾਨ ਦਿੱਲੀ ਵਿੱਚ ਇਤਿਹਾਸ ਸਿਰਜਣ ਜ਼ਾ ਰਹੇ ਹਨ ਅਤੇ ਹੁਣ ਬਿੱਲ ਵਾਪਿਸ ਕਰਵਾ ਕੇ ਹੀ ਕਿਸਾਨ ਵਾਪਿਸ ਪਰਤਣਗੇ, ਇਨਾ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਘੁਲਾਲ ਤੋਂ ਪੰਚ ਤੇ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਪ੍ਰੋਫੈਸਰ ਸਰਦਾਰ ਹਰਪ੍ਰੀਤ ਸਿੰਘ ਮਾਂਗਟ ਨੇ ਕੀਤਾ। ਓਹਨਾ ਕਿਹਾ ਕਿ ਹੁਣ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਸਬਰ ਨੂੰ ਪਰਖੇ ਜਲਦੀ ਤੋਂ ਜਲਦੀ ਕਿਸਾਨ ਵਿਰੋਧੀ ਬਿੱਲ ਵਾਪਿਸ ਲਵੇ।ਓਹਨਾ ਦੱਸਿਆ ਭਾਰਤੀ ਕਿਸਾਨ ਯੂਨੀਅਨ ਸਿੱਧਪੁਰ ਕਿਸਾਨ ਆਗੂਆਂ ਦੀ ਅਗਵਾਹੀ ’ਚ ਘੁਲਾਲ ਟੋਲ ਪਲਾਜਾ ਵਿਖੇ ਮੀਟਿੰਗ ਕੀਤੀ ਜਿਸ ਵਿੱਚ 26 ਜਨਵਰੀ ਨੂੰ ਦਿੱਲੀ ਜਾਣ ਸੰਬੰਧੀ ਤਿਆਰੀਆਂ ਬਾਰੇ ਗੱਲਬਾਤ ਕੀਤੀ ਗਈ। ਮੀਟਿੰਗ ਵਿੱਚ ਮੌਜੂਦ ਸਾਰੇ ਕਿਸਾਨ ਆਗੂਆਂ ਨੇ ਕਿਹਾ ਕਿ ਉਹ 23 ਜਨਵਰੀ ਨੂੰ ਵੱਡੀ ਗਿਣਤੀ ਵਿਚ ਟੋਲ ਪਲਾਜ਼ਾ ਘੁਲਾਲ ਉਘੇ ਲੋਕ ਗਾਇਕ ਜੱਸ ਬਾਜਵਾ ਸਵੇਰੇ 9 ਵਜੇ 500 ਟਰੈਕਟਰ ਟਰਾਲੀਆਂ ਦੇ ਕਾਫਲੇ ਨੂੰ ਹਰੀ ਝੰਡੀ ਦੇਣਗੇ। ਉਨਾਂ ਇਲਾਕੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨੌਜਵਾਨ ਪੁਰੀ ਸ਼ਾਂਤੀ ਨਾਲ ਕਿਸਾਨੀ ਸੰਘਰਸ਼ ਵਿੱਚ ਸ਼ਾਮਿਲ ਹੋਣ ।