ਬੇਵਕੂਫ਼ ਔਰਤਾਂ - ਨੇਚਰਦੀਪ ਕਾਹਲੋਂ

ਕਹਿੰਦੀ !!ਅੱਜ ਨਾਰਾਜ਼ ਹਾਂਨਹੀਂ ਬੋਲਾਂਗੀਬਿਲਕੁਲ ਵੀ ਨਹੀਂਨਾ ਰੋਟੀ-ਟੁੱਕ ਪੁੱਛਣੀ ਏਤੇ ਨਾ ਚਾਹਪਾਣੀਆਹ ਤਾਂ ਹੱਦ ਹੋ ਗਈਅੱਜ ਤਾਂ ਐਤਵਾਰ ਸੀਅੱਜ ਤਾਂ ਘਰ ਰਹਿਣਾ ਸੀ ਨਾਅਖੇ ਆਇਆ ਦੋ ਘੰਟੇ 'ਚਨਾ ਫ਼ੋਨ ਚੁੱਕਦੇ ਨੇ, ਨਾ ਘਰ ਮੁੜਦੇ ਨੇ ਪਰ !ਸਿਖ਼ਰਾਂ 'ਤੇ ਚੜ੍ਹਿਆ ਪਾਰਾ ਛੇਤੀ ਹੀ ਉਤਰਨ ਲੱਗਾਹਾਏ ਠੀਕ ਤੇ ਹੋਣਸਵੇਰ ਦਾ ਕੁਝ ਖਾਦਾ ਪੀਤਾ ਵੀ ਨਹੀਂਹੁਣ ਵਾਰ-ਵਾਰ ਧਿਆਨ ਗੇਟ ਵੱਲ ਹੈਵਾਰ-ਵਾਰ ਬਿੜਕਾਂ ਲੈ ਰਹੀ ਹੈਹੱਥ 'ਚ ਮਾਲ਼ਾ ਹੈਮੂੰਹ 'ਚ ਵਾਹਿਗੁਰੂ ਦਾ ਜਾਪ ਚੱਲ ਰਿਹਾਅਰਦਾਸਾਂ ਹੋ ਰਹੀਆਂ ਨੇ ।ਜਦੋਂ ਉਸ ਨੂੰ ਘਰ ਮੁੜਿਆ ਵੇਖਿਆਜੋ ਸਵੇਰ ਦਾ ਗਿਆ ਸੀ ਤਾਂਹੁਣ ਚਿਹਰੇ 'ਤੇ ਨਾਰਾਜ਼ਗੀ ਨਹੀਂ ਸੀਸਕੂਨ ਸੀ, ਚਾਅ ਸੀ, ਸ਼ੁਕਰ ਦਾ ਭਾਵ ਸੀਤੁਸੀਂ ਠੀਕ ਤੇ ਹੋ ?ਤੁਸੀਂ ਹੱਥ ਮੂੰਹ ਧੋਵੋ, ਮੈਂ ਰੋਟੀ ਲਿਆਵਾਂਮਰਦ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਸੀਪਰ !ਉਸ ਦੀ ਫਿ਼ਕਰਮੰਦੀ ਦੀ ਹਾਲਤ ਵੇਖਉਹ ਅੱਖਾਂ ਚੁਰਾ ਹੱਸਦਾ ਸੋਚਦੈਕਿੰਨੀਆਂ ਡਰਪੋਕ ਹੁੰਦੀਆਂ ਨੇ ਔਰਤਾਂਡਰ ਜਾਂਦੀਆਂ ਨੇ ਸਹਿਮ ਜਾਂਦੀਆਂ ਨੇਔਰਤਾਂ ਸੱਚੀ ਬੇਵਕੂਫ਼ ਹੀ ਹੁੰਦੀਆਂ ਨੇ.