ਸਾਬਕਾ ਵਿਧਾਇਕ ਧਨਵੰਤ ਸਿੰਘ ਨੇ ਰੱਖਿਆ ਸ਼ੀਤਲਾ ਮਾਤਾ ਮੰਦਰ ਦਾ ਨੀਂਹ ਪੱਥਰ

ਧੂਰੀ, 22 ਮਾਰਚ (ਮਹੇਸ਼ ਜਿੰਦਲ) ਹਲਕਾ ਧੂਰੀ ਦੇ ਸਾਬਕਾ ਵਿਧਾਇਕ ਸ. ਧਨਵੰਤ ਸਿੰਘ ਐਡਵੋਕੇਟ ਨੇ ਪਿੰਡ ਮਾਨਵਾਲਾ ਵਿਖੇ ਸ਼ੀਤਲਾ ਮਾਤਾ ਮੰਦਰ ਦਾ ਨੀਂਹ ਪੱਥਰ ਰੱਖਣ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੰਦਰ ਦਾ ਮੁਕੰਮਲ ਨਿਰਮਾਣ ਕਾਰਜ ਉਹਨਾਂ ਵੱਲੋਂ ਆਪਣੇ ਨਿੱਜੀ ਖਰਚ ‘ਤੇ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਪਿੰਡ ਮਾਨਵਾਲਾ ਦੇ ਕਈ ਪਰਿਵਾਰਾਂ ਨੇ ਸ. ਧਨਵੰਤ ਸਿੰਘ ਨੂੰ ਪਿੰਡ ਵਾਸੀਆਂ ਲਈ ਅਜਿਹਾ ਮੰਦਰ ਬਣਵਾ ਕੇ ਦੇਣ ਲਈ ਅਪੀਲ ਕੀਤੀ ਸੀ। ਸ. ਧਨਵੰਤ ਸਿੰਘ ਨੇ ਕਿਹਾ ਕਿ ਮਾਹਰ ਆਰਕੀਟੈਕਟ ਦੀ ਸਲਾਹ ਨਾਲ ਜਲਦ ਹੀ ਇਹ ਮੰਦਰ ਬਣਵਾ ਕੇ ਪਿੰਡ ਵਾਸੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਅੱਜ ਆਪਣੇ ਪਿੰਡ ਮਾਨਵਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਧਨਵੰਤ ਸਿੰਘ ਨੇ ਕਿਹਾ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਆਸਤ ਦੀ ਨਵੀਂ ਪਾਰੀ ਖੇਡਣ ਦੇ ਮੂਡ ਵਿੱਚ ਹਨ । ਜ਼ਿਕਰਯੋਗ ਹੈ ਕਿ ਸ. ਨਵਜੋਤ ਸਿੰਘ ਸਿੱਧੂ ਦੇ ਅਤਿ ਕਰੀਬੀ ਹਲਕਾ ਧੂਰੀ ਦੇ ਸਾਬਕਾ ਵਿਧਾਇਕ ਧਨਵੰਤ ਸਿੰਘ ਦੀ ਹਲਕਾ ਧੂਰੀ ਦੇ ਲੋਕਾਂ ਵਿੱਚ ਇੱਕ ਇਮਾਨਦਾਰ ਸਿਆਸਤਦਾਨ ਵਜੋਂ ਨਿਵੇਕਲੀ ਪਹਿਚਾਣ ਹੈ। ਇਸ ਮੌਕੇ ਐਡਵੋਕੇਟ ਰਮਨਦੀਪ ਸਿੰਘ ਸਿੱਧੂ, ਨਰੇਸ਼ ਸ਼ਰਮਾਂ, ਕਮਲ ਸ਼ਰਮਾਂ, ਬੰਟੀ, ਹਰੀਸ਼ ਸ਼ਰਮਾਂ, ਪਰਮਜੀਤ ਸਿੰਘ ਸਰਪੰਚ ਮਾਨਵਾਲਾ, ਸਤਵੀਰ ਸਿੰਘ ਮਾਨ, ਗੁਰਸੇਵਕ ਸਿੰਘ, ਜਸ਼ਨ, ਗੁਰਮੀਤ ਸਿੰਘ, ਨਵੀ ਅਤੇ ਮਲਕੀਤ ਸਿੰਘ ਆਦਿ ਹਾਜ਼ਰ ਸਨ।