ਮਿਰਜ਼ਾਪੁਰ ਦੇ ਸਰਕਾਰੀ ਸਕੂਲ ਵਿਚ ਮਦਰਜ਼ ਵਰਕਸ਼ਾਪ ਦਾ ਕੀਤਾ ਆਯੋਜਨ

ਰਾਜਪੁਰਾ, 29 ਮਈ (ਰਾਜੇਸ਼ ਡਾਹਰਾ) ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮਿਰਜਾਪੁਰ ਸੈਟਰ ਪਿਪੱਲ ਮੰਘੋਲੀ ਬਲਾਕ ਡਾਹਰੀਆਂ ਵਿਖੇ ‘ਮਦਰਜ਼ ਵਰਕਸ਼ਾਪ' ਸਕੂਲ ਦੀ ਮੁੱਖ ਅਧਿਆਪਕਾ ਸਪਨਾ ਗੁਪਤਾ ਦੀ ਅਗਵਾਈ ਹੇਠ ਲਗਾਈ ਗਈ। ਵਰਕਸ਼ਾਪ ਵਿੱਚ ਪ੍ਰੀ-ਪ੍ਰਾਇਮਰੀ- ਐਲ ਕੇ ਜੀ, ਅਤੇ ਯੂ ਕੇ ਜੀ ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਾਪਿਆਂ ਨਾਲ ਵੱਖ-ਵੱਖ ਵਿਸ਼ਿਆਂ 'ਤੇ ਚਰਚਾ ਕੀਤੀ ਗਈ। ਇਸ ਮੌਕੇ ਮਾਪਿਆਂ ਤੋਂ ਗਤੀਵਿਧੀਆਂ ਵੀ ਕਰਵਾਈਆ ਗਈਆ।ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਨੇ ਦੱਸਿਆ ਕਿ ਇਹ ਵਰਕਸ਼ਾਪ ਦਾ ਮੁੱਖ ਉਦੇਸ਼ ਇਹ ਹੈ ਕਿ ਮਾਵਾਂ ਨੂੰ ਬੱਚਿਆਂ ਦੇ ਪ੍ਰਤੀ ਹੋਰ ਸਵੇਦਨ ਸ਼ੀਲ ਬਣਾਉਣਾ ਅਤੇ ਛੁੱਟੀਆਂ ਦੌਰਾਨ ਘਰ ਵਿੱਚ ਬੱਚਿਆਂ ਨੂੰ ਕੰਮ ਕਰਵਾਉਣਾ। ਇਸ ਮੌਕੇ ਮਾਪਿਆ ਦੁਆਰਾ ਇਸ ਵਰਕਸ਼ਾਪ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਸਪਨਾ ਗੁਪਤਾ, ਈ. ਟੀ, ਟੀ. ਅਧਿਆਪਕਾ ਪਰਮਜੀਤ ਕੌਰ ਅਤੇ ਬੱਚਿਆਂ ਦੇ ਮਾਪੇ ਹਾਜਰ ਸਨ।