ਨਵਾਂਸ਼ਹਿਰ, 3 ਅਗਸਤ (ਪੱਤਰ ਪ੍ਰੇਰਕ) - ਬੇਗਮਪੁਰਾ ਏਕਤਾ ਦਲ ਦੇ ਪੰਜਾਬ ਜੁੰਆਇਟ ਸੈਕਟਰੀ ਦਵਿੰਦਰ ਬੇਗਮਪੁਰੀ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੀ.ਸੀ.ਐਸ. ਜੁਡੀਸ਼ੀਅਲ ਦੀ ਪ੍ਰੀਖਿਆ ਸੰਬੰਧੀ ਲਿਆ ਗਿਆ ਇਹ ਫੈਸਲਾ ਦਲਿਤ ਵਿਰੋਧੀ ਹੈ ਅਤੇ ਦਲਿਤ ਵਿਿਦਆਰਥੀਆਂ ਨੂੰ ਪੋਸਟ ਮੈਟ੍ਰਿਕ ਸਕੀਮ ਦਾ ਫਾਇਦਾ ਨਾ ਦੇ ਕੇ ਵੀ ਸਰਕਾਰ ਉਨ੍ਹਾ ਤੋਂ ਉਚੇਰੀ ਪੜ੍ਹਾਈ ਦੇ ਮੌਕੇ ਖੋਹਣ ਲੱਗੀ ਹੋਈ ਹੈ। ਉਨ੍ਹਾ ਕਿਹਾ ਕਿ ਪੀ.ਸੀ.ਐਸ. ਜੁਡੀਸ਼ੀਅਲ ਦੀ ਪ੍ਰੀਖਿਆ ਦੇ ਲਈ ਜੋ ਚਾਰ ਮੌਕੇ ਹੁਣ ਨਿਰਧਾਰਤ ਕੀਤੇ ਗਏ ਹਨ ਇਹਨਾ ਮੌਕਿਆ ਨੂੰ ਪਹਿਲਾ ਵਾਂਗੂ ਲਾਗੂ ਕੀਤਾ ਜਾਵੇ ਤੇ ਪੋਸਟ ਮੈਟ੍ਰਿਕ ਸਕੀਮ ਨੂੰ ਵੀ ਸਹੀ ਤਰੀਕੇ ਨਾਲ ਲਾਗੂੰ ਕੀਤਾ ਜਾਵੇ। ਉਨ੍ਹਾ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਦਲਿਤ ਬੱਚਿਆਂ ਲਈ ਪੀ.ਸੀ.ਐਸ. ਜੁਡੀਸ਼ੀਅਲ ਦੀ ਪ੍ਰੀਖਿਆ ਸੰਬੰਧੀ ਸਰਕਾਰ ਦਾ ਲਿਆ ਇਹ ਦਲਿਤ ਵਿਰੋਧੀ ਫੈਸਲਾ ਵਾਪਸ ਲਿਆ ਜਾਵੇ।