ਸਿੰਘ ਰਾਈਡਰਜ਼ 16 ਫਰਵਰੀ ਤੋਂ ਮੁੜ ਸ਼ੁਰੂ ਕਰਨਗੇ ਪ੍ਰਚਾਰਕ ਯਾਤਰਾਵਾਂ

ਸਿੰਘ ਰਾਈਡਰਜ਼ 16 ਫਰਵਰੀ ਤੋਂ ਮੁੜ ਸ਼ੁਰੂ ਕਰਨਗੇ ਪ੍ਰਚਾਰਕ ਯਾਤਰਾਵਾਂ

ਸਿੱਖ ਮੋਟਰਸਾਈਕਲ ਸਵਾਰਾਂ ਦਾ ਗਰੁੱਪ ਸਿੰਘ ਰਾਈਡਰਜ਼ 16 ਫਰਵਰੀ 2025 ਤੋਂ ਦੁਬਾਰਾ ਆਪਣੀਆਂ ਯਾਤਰਾਵਾਂ ਸ਼ੁਰੂ ਕਰੇਗਾ। ਇਸ ਗਰੁੱਪ ਨੇ ਸਿੱਖ ਮਿਸ਼ਨਰੀ ਕਾਲਜ ਵੱਲੋਂ ਪ੍ਰਦਾਨ ਕੀਤਾ ਮੁਫ਼ਤ ਸਾਹਿਤ ਪਿੰਡਾਂ ਵਿੱਚ ਵੰਡਣ ਦੀ ਮੁਹਿੰਮ ਸਤੰਬਰ 2024 ਵਿੱਚ ਸ਼ੁਰੂ ਕੀਤੀ ਸੀ। ਇਸ ਮੁਹਿੰਮ ਦਾ ਮੁੱਖ ਉਦੇਸ਼ ਘਰ-ਘਰ ਤੱਕ ਸਿੱਖੀ ਸੰਦੇਸ਼ ਪਹੁੰਚਾਉਣਾ ਹੈ।

ਘ ਰਾਈਡਰਜ਼ ਗਰੁੱਪ, ਜਿਸ ਵਿੱਚ ਹੁਣ ਤੱਕ 60 ਤੋਂ ਵੱਧ ਮੋਟਰਸਾਈਕਲ ਸਵਾਰ ਸ਼ਾਮਲ ਹੋ ਚੁੱਕੇ ਹਨ, ਲੁਧਿਆਣਾ ਅਤੇ ਨੇੜਲੇ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਦਾ ਹੈ। ਇਸ ਗਰੁੱਪ ਦੀ ਸਥਾਪਨਾ ਗੁਰਜੀਤ ਸਿੰਘ ਆਜ਼ਾਦ ਵੱਲੋਂ ਕੀਤੀ ਗਈ ਹੈ ਅਤੇ ਗੁਰਪ੍ਰੀਤ ਸਿੰਘ ਇਸ ਦੇ ਤਕਨੀਕੀ ਇੰਚਾਰਜ ਹਨ।

 ਸਿੰਘ ਰਾਈਡਰਜ਼ ਨੇ ਸਾਰੇ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਸੱਦਾ ਦਿਤਾ ਹੈ ਜੋ ਪਿੰਡਾਂ ਵਿੱਚ ਸਿੱਖੀ ਦਾ ਸਿੱਖੀ ਦਾ ਗਿਆਨ ਵੰਡਣ ਦੇ ਨਾਲ-ਨਾਲ ਰਾਈਡਿੰਗ ਦਾ ਆਨੰਦ ਵੀ ਲੈਣਾ ਚਾਹੁੰਦੇ ਹਨ। ਗਰੁੱਪ ਨੇ ਉਮੀਦ ਜਤਾਈ ਹੈ ਕਿ ਇਸ ਮੁਹਿੰਮ ਰਾਹੀਂ ਸਿੱਖ ਧਰਮ ਦੇ ਪ੍ਰਚਾਰ ਵਿਚ ਨਵੀਂ ਤਾਕਤ ਆਵੇਗੀ।


Posted By: Gurjeet Singh