ਉਘੇ ਸਮਾਜ ਸੇਵਕ ਤੇ ਸੰਤੁਸ਼ਟ ਸਿਆਸਤਦਾਨ - "ਬਾਲ ਕ੍ਰਿਸ਼ਨ ਬਾਲੀ ਬੈਕਟਰ"

ਉਘੇ ਸਮਾਜ ਸੇਵਕ ਤੇ ਸੰਤੁਸ਼ਟ ਸਿਆਸਤਦਾਨ - "ਬਾਲ ਕ੍ਰਿਸ਼ਨ ਬਾਲੀ ਬੈਕਟਰ"

ਦੋਰਾਹਾ,(ਅਮਰੀਸ਼ ਆਨੰਦ)ਉਘੇ ਸਮਾਜ ਸੇਵਕ ਤੇ ਸੰਤੁਸ਼ਟ ਸਿਆਸਤਦਾਨ ਬਾਲ ਕ੍ਰਿਸ਼ਨ ਬਾਲੀ ਬੈਕਟਰ ਦਾ ਜਨਮ ਜਿਲ੍ਹਾ ਲੁਧਿਆਣਾ ਦੇ ਕ਼ਸਬੇ ਦੋਰਾਹਾ ਵਿਖੇ ਪਿਤਾ ਨੌਰਾਤਾ ਰਾਮ ਬੈਕਟਰ ਤੇ ਮਾਤਾ ਈਸ਼ਵਰਾ ਦੇਵੀ ਦੀ ਕੁੱਖੋਂ ਹੋਇਆ,ਇਹਨਾਂ ਦੇ ਪਿਤਾ ਨੌਰਾਤਾ ਰਾਮ ਬੈਕਟਰ ਕਿੱਤੇ ਵਜੋਂ ਉੱਘੇ ਆੜਤੀਏ ਸਨ.ਉਹ ਇਲਾਕੇ ਦੇ ਖਾਨਦਾਨੀ ਪਰਿਵਾਰ ਵਿਚ ਜਾਣੇ ਜਾਂਦੇ ਸਨ.ਇਸ ਲਈ ਇਹਨਾਂ ਦਾ ਪਰਿਵਾਰ ਪਿੰਡ ਘੁਡਾਣੀ ਕਲਾਂ ਤੋਂ ਦੋਰਾਹੇ ਆ ਕੇ ਵੱਸ ਗਿਆ,ਆਪਣੀ ਮੈਟ੍ਰਿਕ ਤੱਕ ਦੀ ਪੜਾਈ ਸਰਕਾਰੀ ਸਕੂਲ ਦੋਰਾਹਾ ਤੋਂ ਕੀਤੀ ਤੇ ਗਰੈਜੂਏਸ਼ਨ ਦੀ ਡਿਗਰੀ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਤੋਂ ਪੂਰੀ ਕੀਤੀ ਪੜਾਈ ਦੇ ਨਾਲ ਨਾਲ ਆਪ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਸਟੂਡੈਂਟ ਫੈਡਰੇਸ਼ਨ ਇਕਾਈ ਦੀ ਚੌਣ ਵੀ ਲੜ੍ਹੀ ਤੇ ਪਹਿਲੇ ਪ੍ਰਧਾਨ ਵੀ ਰਹੇ.ਇਸ ਤੋਂ ਇਲਾਵਾ ਇਹਨਾਂ ਪੋਸਟ ਗਰੈਜੂਏਸ਼ਨ ਦੀ ਡਿਗਰੀ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਪ੍ਰਾਪਤ ਕੀਤੀ ਇਸਦੇ ਨਾਲ ਹੀ ਇਹ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਸਟੂਡੈਂਟ ਫੈਡਰੇਸ਼ਨ ਇਕਾਈ.ਦੀ ਚੌਣ ਵੀ ਲੜ੍ਹੀ ਤੇ ਸੈਕਟਰੀ ਵੀ ਰਹੇ ਪੜਾਈ ਪੂਰੀ ਕਰਨ ਉਪਰੰਤ ਦੋਰਾਹਾ ਵਿਚ ਆਪਣੇ ਪਿਤਾ ਜੀ ਨਾਲ ਖਾਨਦਾਨੀ ਪੇਸ਼ੇ ਵਿਚ ਸਮਾਂ ਬਿਤਾਉਣ ਲਗੇ ਆਪ ਦਾ ਪਰਿਵਾਰ ਚੰਗਾ ਸੀ ਪਰਿਵਾਰ ਵਿਚ ਕੋਈ ਰੋਕ ਟੋਕ ਨਾ ਹੋਣ ਕਰਕੇ ਓਹਨਾ ਸਿਆਸਤ ਵਿਚ ਹੀ ਆਪਣਾ ਸਮਾਂ ਬਿਤਾਉਣ ਲੱਗ ਪਏਸ਼ਹੀਦ ਏ ਆਜ਼ਮ ਬੇਅੰਤ ਸਿੰਘ ਵਰਗੇ ਸਿਰਕੱਢ ਆਗੂ ਦੀ ਅਗਵਾਈ ਵਿਚ ਯੂਥ ਕਾਂਗਰਸ ਵਿਚ ਸ਼ਮੂਲੀਅਤ ਕੀਤੀ. ਆਪ ਦੀਆ ਸਮਾਜ ਦੀਆਂ ਸੇਵਾਵਾਂ ਬਦਲੇ ਅਜਾਦੀ ਘੁਲਾਟੀਏ ਓਮ ਪ੍ਰਕਾਸ਼ ਬੈਕਟਰ,ਸ਼ਹੀਦ ਏ ਆਜ਼ਮ ਸ.ਬੇਅੰਤ ਸਿੰਘ ਤੇ ਡਾਕਟਰ ਜਾਗਨੰਦਨ ਲਾਲ ਆਨੰਦ ਦੀ ਯੋਗ ਅਗਵਾਈ ਪੰਜਾਬ ਪ੍ਰਦੇਸ਼ ਕਾਂਗਰਸ ਹਲਕਾ ਪਾਇਲ ਦਾ ਯੂਥ ਦਾ ਪ੍ਰਧਾਨ ਵੀ ਥਾਪਿਆ ਗਿਆ, 1979ਈ ਵਿਚ ਸ਼੍ਰੀਮਤੀ ਇੰਦਰਾ ਗਾਂਧੀ ਦੀ ਗਿਰਫਤਾਰੀ ਦੇ ਵਿਰੋਧ ਵਿਚ ਆਪ ਨੇ ਆਪਣੇ ਸਾਥੀਆਂ ਸਮੇਤ ਲੁਧਿਆਣੇ ਤੇ ਸੰਗਰੂਰ ਜੇਲ ਚ ਗਿਰਫਤਾਰੀ ਵੀ ਦਿਤੀ ਸਿਆਸਤ ਵਿਚ ਸਰਗਰਮ ਰਹਿੰਦੀਆਂ ਸਭ ਤੋਂ ਪਹਿਲਾ ਸਮਾਜ ਸੇਵਾ ਦਾ ਬੀੜਾਂ ਚੁੱਕਿਆ,ਓਹਨਾ ਦਿਨਾਂ ਵਿਚ ਪਿੰਡਾ ਦੇ ਲੋਕ ਬੱਚਿਆਂ ਨੂੰ ਪੜ੍ਹਾਉਣ ਵਿਚ ਦਿਲਚਸਪੀ ਨਹੀਂ ਲੈਂਦੇ ਸਨ,ਓਹਨਾ ਗਰੀਬਾਂ ਤੇ ਲੜਕੀਆਂ ਨੂੰ ਪੜ੍ਹਾਉਣ ਲਈ ਪ੍ਰੇਰਿਤ ਕੀਤਾ, ,ਸਮਾਜ ਸੇਵਾ ਦੀ ਭਾਵਨਾ ਸ਼ੁਰੂ ਤੋਂ ਇਹਨਾਂ ਦੇ ਖੂਨ ਵਿਚ ਸੀ,ਪੜਾਈ ਵਿਚ ਵੀ ਅੱਗੇ ਰਹੇ ਕੇ ਇਹਨਾਂ ਨੇ ਨਾਲ ਨਾਲ ਸਿਆਸਤ ਵਿਚ ਵੀ ਸਰਗਰਮ ਰਹਿੰਦਿਆਂ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਹਿਸਾ ਲੈਂਦੇ ਲੈਂਦੇ ਰਹੇ, ਹਲਕਾ ਪਾਇਲ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਆਪ ਜੀ ਨੂੰ ਪਿਆਰ ਨਾਲ ''ਬਾਲੀ ਬੈਕਟਰ '' ਦੇ ਨਾਮ ਨਾਲ ਬੁਲਾਉਂਦੇ ਹਨ.ਸੰਨ 1972 ਵਿੱਚ ਆਪ ਤੇ ਆਪਣੇ ਸਾਥੀਆਂ ਸ਼ਹੀਦ ਏ ਆਜ਼ਮ ਭਗਤ ਸਿੰਘ ਮੈਮੋਰੀਅਲ ਕਲੱਬ ਵਲੋਂ ਸ਼ਹਿਰ ਦੋਰਾਹਾ ਪੁਰਾਣੀ ਦਾਣਾ ਮੰਡੀ ਵਿੱਚ "ਸ਼ਹੀਦ ਏ ਆਜ਼ਮ ਭਗਤ ਸਿੰਘ" ਦਾ ਪਹਿਲਾ ਬੁੱਤ ਵੀ ਸਥਾਪਿਤ ਕਰਾਉਣ ਵਿਚ ਅਹਿਮ ਯੋਗ ਦਾਨ ਪਾਇਆ 1981 ਵਿੱਚ ਆਪ ਆਪਣੇ ਪਰਿਵਾਰ ਨਾਲ ਯਮੁਨਾਨਗਰ ਸ਼ਿਫਟ ਹੋ ਗਏ ਸੰਨ 1981 ਵਿਚ ਜਲੰਧਰ ਦੇ ਸਾਹਨੀ ਪਰਿਵਾਰ ਦੀ ਲੜਕੀ ਨਾਲ ਵਿਆਹ ਬੰਧਨ ਵਿਚ ਬਝਣ ਮਗਰੋਂ ਆਪ ਜੀ ਦੇ ਘਰ 2 ਬੇਟੀਆਂ ਸੋਨੀਆ ਤੇ ਸਵੀਟੀ ਨੇ ਜਨਮ ਲਿਆ, ਯਮੁਨਾਨਗਰ ਵਿੱਚ ਰਹਿੰਦੀਆਂ ਵੀ ਆਪ ਸਿਆਸਤ ਤੇ ਸਮਾਜ ਸੇਵਾ ਵਿਚ ਸਰਗਰਮ ਰਹੇ ਤੇ ਆਪ ਨੇ ਹਰਿਆਣਾ ਦੇ ਸਿਰਕੱਢ ਓਮ ਪ੍ਰਕਾਸ਼ ਚੋਟਾਲਾ ਜੀ ਦੀ ਅਗਵਾਈ ਵਿੱਚ ਇੰਡਿਅਨ ਨੈਸ਼ਨਲ ਲੋਕ ਦਲ ਵਿਚ ਸ਼ਾਮਿਲ ਹੋਏ.ਹਰਿਆਣਾ ਦੇ ਸਾਬਕਾ ਮੁਖ ਮੰਤਰੀ ਓਮ ਪ੍ਰਕਾਸ਼ ਚੋਟਾਲਾ ਦੀ ਅੱਗਵਾਈ ਵਿੱਚ ਆਪ ਐਗਰੀਕਲਚਰ ਰੂਲਰ ਬੈਂਕ ਦੇ ਜਿਲਾ ਯਮੁਨਾਨਗਰ ਦੇ ਡਾਇਰੈਕਟਰ ਵਜੋਂ ਵੀ ਸੇਵਾਵਾਂ ਪ੍ਰਦਾਨ ਕੀਤੀਆਂ, ਸਿਆਸਤ ਤੇ ਸਮਾਜ ਸੇਵਾ ਵਿਚ ਸਰਗਰਮ ਰਹਿੰਦੀਆਂ ਆਪ ਨੇ ਸ਼੍ਰੀਮਤੀ ਇੰਦਰਾ ਗਾਂਧੀ,ਗਿਆਨੀ ਜੈਲ ਸਿੰਘ, ਸ਼ਹੀਦ ਏ ਆਜ਼ਮ ਸ.ਬੇਅੰਤ ਸਿੰਘ,ਓਮ ਪ੍ਰਕਾਸ਼ ਚੋਟਾਲਾ, ਭੁਪਿੰਦਰ ਹੁੱਡਾ ਮੈਂਬਰ ਪਾਰਲੀਮੈਂਟ ਜਰਨਲ ਮੋਹਨ ਸਿੰਘ,ਕੈਪਟਨ ਰਤਨ ਸਿੰਘ,ਸਰਦਾਰੀ ਲਾਲ ਕਪੂਰ,ਸ਼ਹੀਦ ਏ ਆਜ਼ਮ ਬੇਅੰਤ ਸਿੰਘ,ਅਜਾਦੀ ਘੁਲਾਟੀਏ ਓਮ ਪ੍ਰਕਾਸ਼ ਬੈਕਟਰ ਹਰਚੰਦ ਸਿੰਘ ਨਵੇ ਪਿੰਡਿਆਂ,ਡਿਪਟੀ ਸਪੀਕਰ ਨਸੀਬ ਸਿੰਘ ਡਾ.ਈਸ਼ਵਰ ਸਿੰਘ ਵਰਗੇ ਸਿਰਕੱਢ ਆਗੂਆਂ ਨਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ,ਇਹਨਾਂ ਦੀ ਸੰਤੁਸ਼ਟੀ ਦਾ ਅੰਦਾਜ਼ਾ ਇਸ ਗਲੋਂ ਵੀ ਹੁੰਦਾ ਹੈ ਕਿ ਸ਼੍ਰੀਮਤੀ ਇੰਦਰਾ ਗਾਂਧੀ,ਸ਼ਹੀਦ ਏ ਆਜ਼ਮ ਸ.ਬੇਅੰਤ ਸਿੰਘ,ਓਮ ਪ੍ਰਕਾਸ਼ ਚੋਟਾਲਾ,ਭੁਪਿੰਦਰ ਹੁੱਡਾ,ਦੇ ਬਹੁਤ ਕਰੀਬੀ ਰਹਿੰਦੀਆਂ ਓਹਨਾ ਦੇ ਮੁਖ ਮੰਤਰੀ ਦੇ ਅਹੁਦੇ ਤੇ ਰਹਿੰਦਿਆਂ ਆਪ ਨੇ ਓਹਨਾ ਤੋਂ ਕਿਸੇ ਅਹੁਦੇ ਦੀ ਝਾਕ ਨਾ ਰੱਖੀ.ਅੱਜਕਲ ਆਪ ਯਮੁਨਾਨਗਰ ਵਿੱਚ ਪਰਿਵਾਰ ਰਹਿ ਰਹੇ ਹਨ,ਆਪ ਬਹੁਤ ਸਾਰੀਆਂ ਕਮੇਟੀਆਂ ਦੇ ਮੈਂਬਰ ਰਹੇ,ਜਿਹਨਾਂ ਵਿਚਰਾਮ ਨਾਟਕ ਕਲੱਬ ਦੋਰਾਹਾ ਐਗਰੀਕਲਚਰ ਰੂਲਰ ਬੈਂਕ ਦੇ ਜਿਲਾ ਯਮੁਨਾਨਗਰ ਦੇ ਡਾਇਰੈਕਟਰ,ਸ਼ਹੀਦ ਏ ਆਜ਼ਮ ਭਗਤ ਸਿੰਘ ਮੈਮੋਰੀਅਲ ਕਲੱਬ ਤੋਂ ਇਲਾਵਾ ਵੱਖ ਵੱਖ ਸਮਾਜਿਕ ਧਾਰਮਿਕ ਰਾਜਨੀਤਿਕ ਸੰਸਥਾਵਾਂ ਦੇ ਮੋਢੀ ਵੀ ਰਹੇ ਅੱਜਕਲ ਵੀ ਆਪ ਯਮੁਨਾਨਗਰ ਨਾਮੀ ਸੰਸਥਾਵਾਂ ਦੇ ਨਾਲ ਆਪਣੀਆਂ ਸੇਵਾਵਾਂ ਵਜੋਂ ਪੂਰੀ ਤਨਦੇਹੀ ਨਾਲ ਸੇਵਾ ਨਿਭਾ ਰਹੇ ਹਨ.