ਪ੍ਰਗਟ ਦਿਵਸ ਮੌਕੇ ਸ਼ੋਭਾ ਯਾਤਰਾ ਦਾ ਆਯੋਜਨ

ਧੂਰੀ, 14 ਅਕਤੂਬਰ (ਮਹੇਸ਼ ਜਿੰਦਲ) ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਮੌਕੇ ਵਾਲਮੀਕੀ ਸਭਾ ਅਤੇ ਮੁਹੱਲਾ ਕਮੇਟੀ ਅੰਬੇਦਕਰ ਚੌਕ ਧੂਰੀ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਭਗਵਾਨ ਵਾਲਮੀਕੀ ਦਲਿਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿਕੀ ਪਰੋਚਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੋਤੀ ਪ੍ਰਚੰਡ ਕਰਨ ਦੀ ਰਸਮ ਅਦਾ ਕੀਤੀ ਗਈ, ਜਦੋਂ ਕਿ ਬਾਬਾ ਸ਼ਿਵ ਦਾਸ ਵੱਲੋਂ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ ਗਿਆ। ਇਹ ਸ਼ੋਭਾ ਯਾਤਰਾ ਭਗਵਾਨ ਵਾਲਮੀਕੀ ਮੰਦਰ ਅੰਬੇਦਕਰ ਚੌਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੇ ਹੋਏ ਭਗਵਾਨ ਵਾਲਮੀਕੀ ਮੰਦਰ, ਕੱਕੜਵਾਲ ਚੌਕ ਵਿਖੇ ਸਮਾਪਤ ਹੋਈ। ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਲੋਕਾਂ ਵੱਲੋਂ ਸ਼ੋਭਾ ਯਾਤਰਾ ਦਾ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਅਜੇ ਪਰੋਚਾ, ਮਲਕੀਤ ਸਿੰਘ ਮਾਧੋ, ਅਸ਼ਵਨੀ ਮਿੱਠੂ, ਦਰਸ਼ਨ ਕੁਮਾਰ ਦਰਸ਼ੀ, ਸੁਰਿੰਦਰ ਗੋਇਲ ਬਾਂਗਰੂ (ਸਾਰੇ ਕੌਂਸਲਰ), ਪ੍ਰੇਮ ਠੇਕੇਦਾਰ, ਗੋਗੀ ਸਹੋਤਾ, ਮਦਨ ਲਾਲ, ਸ਼ੰਮੀ ਪਰੋਚਾ, ਪ੍ਰੇਮ ਦਾਸ, ਵਿਕੀ ਵੈਦ, ਲਾਡੀ, ਮਨੋਜ ਕੁਮਾਰ, ਚੀਨਾ ਰਾਮ, ਕਪਿਲ ਪਰੋਚਾ, ਸੋਮਾ ਬਾਬਾ ਤੇ ਹੈਪੀ ਵੀ ਹਾਜ਼ਰ ਸਨ।